ਜ਼ਮੀਨ ‘ਤੇ ਬੈਠ ਕੇ ਭੋਜਨ ਖਾਣ ਦੇ ਹਨ ਕਈ ਫਾਇਦੇ

written by Shaminder | October 28, 2021

ਅੱਜ ਕੱਲ੍ਹ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਅੱਜ ਅਸੀਂ ਆਪਣੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਾਂ।ਪਹਿਲਾਂ ਅਸੀਂ ਭੋਜਨ ਰਸੋਈ ‘ਚ ਫਰਸ਼ (Food on Ground) ‘ਤੇ ਬੈਠ ਕੇ ਖਾਂਦੇ ਸੀ । ਪਰ ਹੁਣ ਫਰਸ਼ ਦੀ ਥਾਂ ਕੁਰਸੀਆਂ ਅਤੇ ਮੇਜ਼ ਨੇ ਲੈ ਲਈ ਹੈ । ਪਰ ਕੁਰਸੀਆਂ ‘ਤੇ ਬੈਠ ਕੇ ਖਾਣਾ ਸਿਹਤ ਲਈ ਘਾਤਕ ਸਾਬਿਤ ਹੋ ਸਕਦਾ ਹੈ ।ਅੱਜ ਅਸੀਂ ਤੁਹਾਨੂੰ ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਦੇ ਫਾਇਦੇ ਦੱਸਾਂਗੇ ।

There are many benefits to eating on the ground image From google

ਹੋਰ ਪੜ੍ਹੋ : ਜੈਕੀ ਸ਼ਰੌਫ ਦੀ ਧੀ ਕ੍ਰਿਸ਼ਨਾ ਦੀ ਡ੍ਰੈੱਸ ਨੂੰ ਲੈ ਕੇ ਲੋਕ ਕਰ ਰਹੇ ਕਈ ਤਰ੍ਹਾਂ ਦੇ ਸਵਾਲ, ਕਿਸੇ ਨੇ ਕਿਹਾ ਕਾਲਾ ਕਾਂ ਅਤੇ ਕਿਸੇ ਨੇ ਦੱਸਿਆ ਬਲੈਕ ਬਰਡ

ਜ਼ਮੀਨ ‘ਤੇ ਭੋਜਨ ਖਾਣ ਦੇ ਨਾਲ ਮਾਸਪੇਸ਼ੀਆਂ ਅਤੇ ਲਗਾਤਾਰ ਅੱਗੇ ਪਿੱਛੇ ਝੁਕਣ ਦੇ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ ਅਤੇ ਭੋਜਨ ਅਸਾਨੀ ਦੇ ਨਾਲ ਪਚ ਜਾਂਦਾ ਹੈ । ਇਸ ਦੇ ਨਾਲ ਹੀ ਅਸੀਂ ਜਦੋਂ ਚੌਂਕੜੀ ਮਾਰ ਕੇ ਬੈਠਦੇ ਹਾਂ ਤਾਂ ਨਾੜੀਆਂ ‘ਚ ਖਿਚਾਅ ਕਾਰਨ ਖੁਨ ਦੇ ਸੰਚਾਰ ਨੂੰ ਸੁਧਾਰਦਾ ਹੈ ।

There are many benefits to eating on the ground , image From google

ਫ਼ਰਸ਼ 'ਤੇ ਖਾਣਾ ਖਾਣਾ ਵੀ ਭਾਰ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦਾ ਹੈ। ਫ਼ਰਸ਼ 'ਤੇ ਬੈਠਣ ਨਾਲ ਤੁਸੀਂ ਪਾਚਣ ਦੀ ਕੁਦਰਤੀ ਅਵਸਥਾ 'ਚ ਰਹਿੰਦੇ ਹੋ। ਹੈ। ਜ਼ਮੀਨ 'ਤੇ ਬੈਠ ਕੇ ਖਾਣਾ ਕਮਰ ਦੇ ਜੋੜ, ਗੋਡੇ ਤੇ ਗਿੱਟੇ ਨੂੰ ਲਚਕਦਾਰ ਬਣਾਉਂਦਾ ਹੈ। ਇਸ ਲਚਕਤਾ ਦੇ ਨਾਲ ਜੋੜ ਨਰਮ ਰਹਿੰਦੇ ਹੈ, ਇਸ ਦੀ ਲਚਕਤਾ ਬਣਾਈ ਰੱਖਦੇ ਹਨ ਜਿਸ ਕਾਰਨ ਤੁਸੀਂ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ ਤੇ ਖੜ੍ਹੇ ਹੋਣ ਜਾਂ ਬੈਠਣ 'ਚ ਕੋਈ ਸਮੱਸਿਆ ਨਹੀਂ ਆਉਂਦੀ।

 

You may also like