ਚੌਲ ਖਾਣ ਦੇ ਹਨ ਕਈ ਫਾਇਦੇ, ਕਈ ਪੌਸ਼ਟਿਕ ਤੱਤਾਂ ਨਾਲ ਹੁੰਦੇ ਹਨ ਭਰਪੂਰ

written by Rupinder Kaler | November 13, 2021

ਆਮ ਤੌਰ ’ਤੇ ਇਹੀ ਧਾਰਨਾ ਹੈ ਕਿ ਚੌਲ ਖਾਣ (rice benefits) ਨਾਲ ਭਾਰ ਵੱਧਦਾ ਹੈ। ਪਰ ਚੌਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਫਾਇਦੇ ਪਹੁੰਚਦੇ ਹਨ। ਚੌਲ ਇਕ ਅਜਿਹਾ ਫੂਡ ਹੈ, ਜਿਸਨੂੰ ਕਈ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ। ਚਾਵਲ ਨੂੰ ਜਦੋਂ ਦਹੀ, ਕੜੀ, ਦਾਲਾਂ, ਘਿਓ ਨਾਲ ਖਾਧਾ ਜਾ ਸਕਦਾ ਹੈ, ਤਾਂ ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ।

ਹੋਰ ਪੜ੍ਹੋ :

ਰੈਪਰ ਬਾਦਸ਼ਾਹ ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਘਿਰੇ, ਲੱਗੇ ਇਸ ਤਰ੍ਹਾਂ ਦੇ ਇਲਜ਼ਾਮ

ਚਾਵਲ (rice benefits) ਨੂੰ ਪਕਾਉਣਾ ਆਸਾਨ ਹੁੰਦਾ ਹੈ ਅਤੇ ਇਹ ਪੇਟ ਲਈ ਵੀ ਹਲਕਾ ਹੁੰਦਾ ਹੈ। ਇਸਨੂੰ ਖਾਣ ਨਾਲ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ, ਜਿਸ ਨਾਲ ਅੱਗੇ ਚੱਲ ਕੇ ਹਾਰਮੋਨ ਸੰਤੁਲਿਤ ਰਹਿੰਦੇ ਹਨ, ਜਿਸਦੀ ਜ਼ਰੂਰਤ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਨੂੰ ਹੁੰਦੀ ਹੈ।

ਚਾਵਲ ਸਿਹਤ (rice benefits) ਲਈ ਤਾਂ ਚੰਗੇ ਹੁੰਦੇ ਹੀ ਹਨ, ਨਾਲ ਹੀ ਚਮੜੀ ਲਈ ਵੀ ਚੰਗੇ ਹੁੰਦੇ ਹਨ। ਇਸ ਨਾਲ ਸਕਿਨ ਦੇ ਵਧੇ ਹੋਏ ਰੋਮਾਂ ਤੋਂ ਛੁਟਕਾਰਾ ਪਾਉਣ ’ਚ ਮਦਦ ਮਿਲਦੀ ਹੈ । ਚਾਵਲ ਦੇ ਸੇਵਨ ਨਾਲ ਵਾਲਾਂ ਦੀ ਗ੍ਰੋਥ ਵੀ ਚੰਗੀ ਹੁੰਦੀ ਹੈ। ਥਾਇਰਾਈਡ ਕਾਰਨ ਖ਼ਰਾਬ ਹੋਏ ਵਾਲਾਂ ਨੂੰ ਚਾਵਲ ਸੁਧਾਰਨ ’ਚ ਮਦਦ ਕਰ ਸਕਦੇ ਹਨ।

You may also like