Advertisment

ਸਰਦੀਆਂ ‘ਚ ਤਿਲ ਖਾਣ ਦੇ ਹਨ ਬਹੁਤ ਹੀ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

author-image
By Shaminder
New Update
ਸਰਦੀਆਂ ‘ਚ ਤਿਲ ਖਾਣ ਦੇ ਹਨ ਬਹੁਤ ਹੀ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ
Advertisment
ਤਿਲ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ । ਸਰਦੀਆਂ ‘ਚ ਤਿਲਾਂ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।
Advertisment
ਤਿਲਾਂ ਨਾਲ ਬਣੀਆਂ ਮਠਿਆਈਆਂ ਦਾ ਇਸਤੇਮਾਲ ਅਕਸਰ ਕੀਤਾ ਜਾਂਦਾ ਹੈ । ਕਿਉਂਕਿ ਤਿਲ ਸਾਡੇ ਸਰੀਰ ਨੂੰ ਗਰਮੀ ਦਿੰਦੇ ਹਨ । ਇਸਦੇ ਨਾਲ ਹੀ ਇਸ ਦੇ ਹੋਰ ਵੀ ਕਈ ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਤਿਲ ਦੇ ਫਾਇਦੇ ਬਾਰੇ ਦੱਸਾਂਗੇ । til ਤਿਲ ਕਾਲਾ ਹੋਵੇ ਜਾਂ ਸਫੈਦ ਦੋਵੇਂ ਫਾਇਦੇਮੰਦ ਹਨ। ਤਿਲ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਦੀ ਰੱਖਿਆ ਕਰਦਾ ਹੈ ਬਲਕਿ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਕਈ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਤਿਲ 'ਚ ਮੌਜੂਦ ਸੇਸਮੀਨ ਨਾਮਕ ਐਂਟੀਆਕਸੀਡੈਂਟ ਕਈ ਬਿਮਾਰੀਆਂ ਦੂਰ ਕਰਨ 'ਚ ਮਦਦਗਾਰ ਹੈ। ਆਓ ਜਾਣਦੇ ਹਾਂ ਕਿ ਤਿਲ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਹੋਰ ਪੜ੍ਹੋ
Advertisment
ਇਹ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਆਪਣੇ ਦੰਦਾਂ ਨੂੰ ਬਣਾ ਸਕਦੇ ਹੋ ਮਜ਼ਬੂਤ ਅਤੇ ਚਮਕਦਾਰ til ਦਿਮਾਗ ਨੂੰ ਤਾਕਤ ਦਿੰਦਾ ਹੈ ਤਿਲ ਤਿਲ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਮਿਨਰਲਜ਼ ਤੇ ਕਾਪਰ ਜਿਹੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹਨ। ਰੋਜ਼ਾਨਾ ਤਿਲ ਦਾ ਇਸਤੇਮਾਲ ਯਾਦ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। ਤਿਲ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਹੈ। til ਪਾਚਨ ਨੂੰ ਦਰੁਸਤ ਰੱਖਦਾ ਹੈ ਤਿਲ ਤਿਲ ਦੇ ਬੀਜ਼ਾਂ 'ਚ ਮੌਜੂਦ ਫਾਈਬਰ ਪਾਚਨ ਨੂੰ ਦਰੁਸਤ ਰੱਖਦਾ ਹੈ। ਉੱਚ ਫਾਈਬਰ ਦੀ ਮਾਤਰਾ ਅੰਤੜੀਆਂ ਦੀ ਕਿਰਿਆ ਨੂੰ ਦਰੁਸਤ ਰੱਖਦੀ ਹੈ ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment