ਅਖਰੋਟ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

Written by  Shaminder   |  September 30th 2021 04:13 PM  |  Updated: September 30th 2021 04:13 PM

ਅਖਰੋਟ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

ਡਰਾਈ ਫਰੂਟਸ ‘ਚ ਬਹੁਤ ਸਾਰੇ ਗੁਣ ਹੁੰਦੇ ਹਨ । ਜਿਨ੍ਹਾਂ ਨੂੰ ਸੇਵਨ ਕਰਨ ਦੇ ਲਈ ਸਰੀਰ ਨੂੰ ਕਈ ਪ੍ਰੋਟੀਨ ਅਤੇ ਵਿਟਾਮਿਨਸ ਮਿਲਦੇ ਹਨ । ਅੱਜ ਅਸੀਂ ਤੁਹਾਨੂੰ ਅਖਰੋਟ (Walnut)ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਅਖਰੋਟ ਨਾ ਸਿਰਫ ਭੁੱਖ ਨੂੰ ਕੰਟਰੋਲ ਕਰਦੇ ਹਨ ।ਬਲਕਿ ਵਜ਼ਨ ਘੱਟ ਕਰਨ ‘ਚ ਵੀ ਬਹੁਤ ਹੀ ਲਾਹੇਵੰਦ ਮੰਨੇ ਗਏ ਹਨ । ਇਸ ਤੋਂ ਇਲਾਵਾ ਅਖਰੋਟ ਕਈ ਬੀਮਾਰੀਆਂ ਨੂੰ ਵੀ ਦੂਰ ਰੱਖਣ ‘ਚ ਸਹਾਇਕ ਸਾਬਿਤ ਹੁੰਦਾ ਹੈ । ਇਹ ਦਿਲ ਨੂੰ ਸਿਹਤਮੰਦ ਰੱਖਣ ‘ਚ ਮੱਦਦਗਾਰ ਸਾਬਿਤ ਹੋ ਸਕਦਾ ਹੈ ।

walnut Image From Google

ਹੋਰ ਪੜ੍ਹੋ : ਧਰਮਿੰਦਰ ਨਾਲ ਨਜ਼ਰ ਆ ਰਹੀ ਇਸ ਛੋਟੀ ਬੱਚੀ ਦੀ ਤਸਵੀਰ ਹੋ ਰਹੀ ਵਾਇਰਲ, ਕੀ ਤੁਸੀਂ ਪਛਾਣਿਆ !

ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ । ਉਹਨਾਂ ਦੇ ਲਈ ਵੀ ਅਖਰੋਟ ਲਾਭਦਾਇਕ ਹੁੰਦਾ ਹੈ । ਕਿਉਂਕਿ ਇਸ ‘ਚ ਲਹੂ ਦੀਆਂ ਧਮਨੀਆਂ ‘ਚ ਫੈਟ ਯਾਨੀ ਕਿ ਬਲੱਡ ਕਲਾਟ ਨੂੰ ਰੋਕਦਾ ਹੈ । ਇਸ ਤੋਂ ਇਲਾਵਾ ਅਖਰੋਟ ‘ਚ ਕਈ ਹੋਰ ਔਸ਼ਧੀ ਗੁਣ ਵੀ ਹੁੰਦੇ ਹਨ ।

walnut Image From Google

ਇੱਕ ਖੋਜ ਮੁਤਾਬਕ ਅਖਰੋਟ ‘ਚ ਭਰਪੂਰ ਮਾਤਰਾ ‘ਚ ਓਮੈਗਾ ਫੈਟੀ ਐਸਿਡ ਪਾਇਆ ਜਾਂਦਾ ਹੈ । ਜੋ ਕਿ ਦਿਮਾਗ ਦੇ ਕੰਮ ‘ਤੇ ਲਾਭਕਾਰੀ ਪ੍ਰਭਾਵ ਪਾਉਂਦਾ ਹੈ । ਇਸ ਦੇ ਨਾਲ ਹੀ ਯਾਦਦਾਸ਼ਤ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ । ਇਸ ਤੋਂ ਇਲਾਵਾ ਡਿਪ੍ਰੈਸ਼ਨ ਵਰਗੀ ਬੀਮਾਰੀ ਨੂੰ ਵੀ ਦੂਰ ਕਰਨ ‘ਚ ਲਾਹੇਵੰਦ ਹੁੰਦਾ ਹੈ । ਪਰ ਇਸ ਦਾ ਸੇਵਨ ਭਰ ਸਰਦੀ ‘ਚ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਜ਼ਿਆਦਾ ਖਾਣ ਦੇ ਨਾਲ ਤੁਹਾਨੰੂੰ ਨੁਕਸਾਨ ਵੀ ਹੋ ਸਕਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network