Advertisment

ਦੇਸੀ ਗੁਲਾਬ ਤੋਂ ਬਣੇ ਗੁਲਕੰਦ ਤੋਂ ਮਿਲਦੇ ਨੇ ਕਈ ਫਾਇਦੇ

author-image
By Lajwinder kaur
New Update
ਦੇਸੀ ਗੁਲਾਬ ਤੋਂ ਬਣੇ ਗੁਲਕੰਦ ਤੋਂ ਮਿਲਦੇ ਨੇ ਕਈ ਫਾਇਦੇ
Advertisment
ਲਾਲ,ਗੁਲਾਬੀ, ਪੀਲੇ ਰੰਗਾਂ 'ਚ ਪਾਏ ਜਾਣੇ ਵਾਲਾ ਗੁਲਾਬ ਹਰ ਇੱਕ ਨੂੰ ਪਸੰਦ ਆਉਂਦਾ ਹੈ । ਗੁਲਾਬ ਘਰ ਤੋਂ ਲੈ ਕੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ । ਗੁਲਾਬ ਤੋਂ ਅਰਕ ਤੇ ਗੁਲਕੰਦ ਤਿਆਰ ਕੀਤਾ ਜਾਂਦਾ ਹੈ, ਜੋ ਕਿ ਸਰੀਰ ਨੂੰ ਕਈ ਫਾਇਦੇ ਦਿੰਦਾ ਹੈ । ਦੇਸੀ ਗੁਲਾਬ ਤੋਂ ਤਿਆਰ ਹੋਇਆ ਗੁਲਕੰਦ ਬਹੁਤ ਗੁਣਕਾਰੀ ਹੁੰਦਾ ਹੈ । ਆਓ ਜਾਣਦੇ ਹਾਂ ਗੁਲਕੰਦ ਦੇ ਫਾਇਦਿਆਂ ਬਾਰੇ-  
Advertisment
inside pic of gulkand ਐਸਡਿਟੀ ਅਤੇ ਡਿਹਾਈਡ੍ਰੇਸ਼ਨ - ਗਰਮੀਆਂ ‘ਚ ਅਕਸਰ ਪਾਣੀ ਦੀ ਕਮੀ ਅਤੇ ਐਸਡਿਟੀ ਦੀ ਸਮੱਸਿਆ ਰਹਿੰਦੀ ਹੈ। ਜੇ ਤੁਸੀਂ ਗੁਲਕੰਦ ਦੇ ਹਰ ਰੋਜ਼ ਇੱਕ ਜਾਂ ਦੋ ਚਮਚੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ । ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪੇਟ ਨੂੰ ਵੀ ਠੰਡਕ ਮਿਲਦੀ ਹੈ । good for face
Advertisment
ਚਿਹਰੇ ‘ਤੇ ਨਿਖਾਰ– ਜੇ ਗੁਲਕੰਦ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਨੇ ਤੇ ਖੂਨ ਦੀ ਸਫਾਈ ਹੁੰਦੀ ਹੈ। ਜਿਸ ਨਾਲ ਚਿਹਰੇ ਦੇ ਰੰਗ ‘ਚ ਨਿਖਾਰ ਵੱਧਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ । ਇਸ ਤੋਂ ਇਲਾਵਾ ਗੁਲਾਬ ਜਲ ਦੇ ਨਾਲ ਮੂੰਹ ਸਾਫ ਕਰਨ ਦੇ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ । ਗੁਲਾਬ ਜਲ ਦੇ ਨਾਲ ਅੱਖਾਂ ਸਾਫ ਕਰਨ ਦੇ ਨਾਲ ਅੱਖਾਂ ‘ਚ ਪਏ ਡਾਰਕ ਸਰਕਲ ਦੂਰ ਹੁੰਦੇ ਨੇ । gulab made gulkand ਤਣਾਅ ਤੋਂ ਰਾਹਤ- ਅੱਜਕੱਲ੍ਹ ਦੀ ਬਿਜ਼ੀ ਲਾਇਫ ਹੋਣ ਕਰਕੇ ਜ਼ਿੰਦਗੀ ‘ਚ ਤਣਾਅ ਵੱਧਦਾ ਜਾ ਰਿਹਾ ਹੈ । ਜਿਸ ਕਰਕੇ ਲੋਕੀਂ ਮਾਨਸਿਕ ਬਿਮਾਰੀਆਂ ਤੋਂ ਪੀੜਤ ਨੇ । ਅਜਿਹੇ ਵਿੱਚ ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਸਹੀ ਕਰਦਾ ਹੈ। ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ । ਗੁਲਾਬ ਦੀਆਂ ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ਵਿੱਚ ਰਾਹਤ ਮਿਲਦੀ ਹੈ ਅਤੇ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment