ਦੇਸੀ ਗੁਲਾਬ ਤੋਂ ਬਣੇ ਗੁਲਕੰਦ ਤੋਂ ਮਿਲਦੇ ਨੇ ਕਈ ਫਾਇਦੇ

Written by  Lajwinder kaur   |  December 28th 2020 07:00 PM  |  Updated: December 28th 2020 07:00 PM

ਦੇਸੀ ਗੁਲਾਬ ਤੋਂ ਬਣੇ ਗੁਲਕੰਦ ਤੋਂ ਮਿਲਦੇ ਨੇ ਕਈ ਫਾਇਦੇ

ਲਾਲ,ਗੁਲਾਬੀ, ਪੀਲੇ ਰੰਗਾਂ 'ਚ ਪਾਏ ਜਾਣੇ ਵਾਲਾ ਗੁਲਾਬ ਹਰ ਇੱਕ ਨੂੰ ਪਸੰਦ ਆਉਂਦਾ ਹੈ । ਗੁਲਾਬ ਘਰ ਤੋਂ ਲੈ ਕੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ । ਗੁਲਾਬ ਤੋਂ ਅਰਕ ਤੇ ਗੁਲਕੰਦ ਤਿਆਰ ਕੀਤਾ ਜਾਂਦਾ ਹੈ, ਜੋ ਕਿ ਸਰੀਰ ਨੂੰ ਕਈ ਫਾਇਦੇ ਦਿੰਦਾ ਹੈ । ਦੇਸੀ ਗੁਲਾਬ ਤੋਂ ਤਿਆਰ ਹੋਇਆ ਗੁਲਕੰਦ ਬਹੁਤ ਗੁਣਕਾਰੀ ਹੁੰਦਾ ਹੈ । ਆਓ ਜਾਣਦੇ ਹਾਂ ਗੁਲਕੰਦ ਦੇ ਫਾਇਦਿਆਂ ਬਾਰੇ-  inside pic of gulkand

ਐਸਡਿਟੀ ਅਤੇ ਡਿਹਾਈਡ੍ਰੇਸ਼ਨ - ਗਰਮੀਆਂ ‘ਚ ਅਕਸਰ ਪਾਣੀ ਦੀ ਕਮੀ ਅਤੇ ਐਸਡਿਟੀ ਦੀ ਸਮੱਸਿਆ ਰਹਿੰਦੀ ਹੈ। ਜੇ ਤੁਸੀਂ ਗੁਲਕੰਦ ਦੇ ਹਰ ਰੋਜ਼ ਇੱਕ ਜਾਂ ਦੋ ਚਮਚੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ । ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪੇਟ ਨੂੰ ਵੀ ਠੰਡਕ ਮਿਲਦੀ ਹੈ ।

good for face

ਚਿਹਰੇ ‘ਤੇ ਨਿਖਾਰ– ਜੇ ਗੁਲਕੰਦ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਨੇ ਤੇ ਖੂਨ ਦੀ ਸਫਾਈ ਹੁੰਦੀ ਹੈ। ਜਿਸ ਨਾਲ ਚਿਹਰੇ ਦੇ ਰੰਗ ‘ਚ ਨਿਖਾਰ ਵੱਧਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ । ਇਸ ਤੋਂ ਇਲਾਵਾ ਗੁਲਾਬ ਜਲ ਦੇ ਨਾਲ ਮੂੰਹ ਸਾਫ ਕਰਨ ਦੇ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ । ਗੁਲਾਬ ਜਲ ਦੇ ਨਾਲ ਅੱਖਾਂ ਸਾਫ ਕਰਨ ਦੇ ਨਾਲ ਅੱਖਾਂ ‘ਚ ਪਏ ਡਾਰਕ ਸਰਕਲ ਦੂਰ ਹੁੰਦੇ ਨੇ ।

gulab made gulkand

ਤਣਾਅ ਤੋਂ ਰਾਹਤ- ਅੱਜਕੱਲ੍ਹ ਦੀ ਬਿਜ਼ੀ ਲਾਇਫ ਹੋਣ ਕਰਕੇ ਜ਼ਿੰਦਗੀ ‘ਚ ਤਣਾਅ ਵੱਧਦਾ ਜਾ ਰਿਹਾ ਹੈ । ਜਿਸ ਕਰਕੇ ਲੋਕੀਂ ਮਾਨਸਿਕ ਬਿਮਾਰੀਆਂ ਤੋਂ ਪੀੜਤ ਨੇ । ਅਜਿਹੇ ਵਿੱਚ ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਸਹੀ ਕਰਦਾ ਹੈ। ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ । ਗੁਲਾਬ ਦੀਆਂ ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ਵਿੱਚ ਰਾਹਤ ਮਿਲਦੀ ਹੈ ਅਤੇ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network