ਆਂਵਲੇ ਦਾ ਮੁਰੱਬਾ ਖਾਣ ਨਾਲ ਸਰੀਰ ਨੂੰ ਮਿਲਦੇ ਨੇ ਕਈ ਫਾਇਦੇ

Written by  Lajwinder kaur   |  January 12th 2021 07:33 AM  |  Updated: January 12th 2021 06:38 PM

ਆਂਵਲੇ ਦਾ ਮੁਰੱਬਾ ਖਾਣ ਨਾਲ ਸਰੀਰ ਨੂੰ ਮਿਲਦੇ ਨੇ ਕਈ ਫਾਇਦੇ

ਆਂਵਲੇ ਅਜਿਹਾ ਫਲ ਹੈ ਜਿਸ ਤੋਂ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਨੇ । ਆਂਵਲੇ ਵਿਚ ਵਿਟਾਮਿਨ C ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਹ ਇਸ ਤਰ੍ਹਾਂ ਦਾ ਫਲ ਹੈ ਜਿਸ ਨੂੰ ਧੁੱਪੇ ਸੁਕਾਉਣ ਨਾਲ ਵੀ ਗੁਣਾਂ ਵਿੱਚ ਕੋਈ ਕਮੀ ਨਹੀਂ ਹੁੰਦੀ । ਆਂਵਲੇ ਨੂੰ ਸੁੱਕਾ ਕੱਚਾ ਜਾਂ ਫਿਰ ਮੁਰੱਬੇ ਦੇ ਰੂਪ ਵਿੱਚ ਖਾਇਆ ਜਾ ਸਕਦਾ ਹੈ । ਆਂਵਲੇ ਦੀ ਵਰਤੋਂ ਲੋਕ ਮੁਰੱਬੇ, ਜੂਸ, ਅਚਾਰ ਦੇ ਰੂਪ ਵੀ ਵਰਤੋਂ ਕਰਦੇ ਨੇ । ਆਓ ਜਾਣਦੇ  ਹਾਂ ਆਂਵਲੇ ਦੇ ਮੁਰੱਬੇ ਦੇ ਨਾਲ ਕਿਹੜੇ ਫਾਇਦੇ ਮਿਲਦੇ ਨੇ ।  inside pic of awala

ਪੇਟ ਦੀਆਂ ਸਮੱਸਿਆਵਾਂ- ਬਹੁਤ ਸਾਰੇ ਲੋਕ ਪੇਟ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਨੇ । ਜੇ ਤੁਸੀਂ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ । ਤਾਂ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।

awala pic

ਜੋੜਾਂ ਦੇ ਦਰਦ ਤੋਂ ਰਾਹਤ- ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਆਂਵਲੇ ਦੇ ਮੁਰੱਬੇ ਨੂੰ ਦਿਨ ਵਿੱਚ ਦੋ ਵਾਰ ਸੇਵਨ ਕਰ ਸਕਦੇ ਹੋ । ਗਠੀਆ ਵਰਗੀ ਬਿਮਾਰੀ ਅਤੇ ਸੋਜ ਦਾ ਇਲਾਜ ਕਰਨ ਲਈ ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ ।

homemade gooseberry

ਚਿਹਰੇ ਲਈ ਫਾਇਦੇਮੰਦ- ਆਂਵਲੇ ਦੇ ਮੁਰੱਬੇ ਦੇ ਸੇਵਨ ਕਰਨ ਨਾਲ ਚਿਹਰੇ ਦੇ ਦਾਗ ਤੇ ਮੁਹਾਸਿਆਂ ਤੋਂ ਰਾਹਤ ਮਿਲਦਾ ਹੈ। ਇਸ ਦੇ ਸੇਵਨ ਦੇ ਨਾਲ ਚਿਹਰੇ ਤੇ ਚਮਕ ਆਉਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network