ਚਾਹ ਪੱਤੀ ਵਿੱਚ ਹੁੰਦੀ ਹੈ ਕਈ ਤਰ੍ਹਾਂ ਦੀ ਮਿਲਾਵਟ, ਮਿਲਾਵਟ ਜਾਂਚਣ ਲਈ ਅਪਨਾਓ ਇਹ ਟਿਪਸ

written by Rupinder Kaler | October 27, 2021

ਮਹਿਮਾਨਾਂ ਦਾ ਸਵਾਗਤ ਕਰਨਾ ਹੋਵੇ ਜਾਂ ਫਿਰ ਦਿਨ ਭਰ ਦੀ ਥਕਾਨ ਮਿਟਾਉਣੀ ਹੋਵੇ, ਇੱਕ ਪਿਆਲੀ ਚਾਹ (Tea )  ਦੇ ਕੱਪ ਦਾ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਹੈ । ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਚਾਹ ਤੁਸੀਂ ਪੀ ਰਹੇ ਹੋ ਕਿ ਉਹ ਅਸਲੀ ਹੈ ਜਾਂ ਫਿਰ ਉਸ ਵਿੱਚ ਕੋਈ ਮਿਲਾਵਟ ਕੀਤੀ ਗਈ ਹੈ । ਇਸ ਦਾ ਪਤਾ ਲਗਾਉਣਾ ਬਹੁਤ ਔਖਾ ਕੰਮ ਹੈ । ਮਿਲਾਵਟੀ ਚਾਹ (Check Adulteration In Tea Leaves)  ਪੀਣ ਨਾਲ ਨਾ ਸਿਰਫ ਤੁਹਾਡਾ ਸਵਾਦ ਖਰਾਬ ਹੁੰਦਾ ਹੈ, ਬਲਕਿ ਇਸ ਦਾ ਸਿਹਤ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ।

ਹੋਰ ਪੜ੍ਹੋ :

ਬਿੱਗ ਬੌਸ ਦਾ ਹਿੱਸਾ ਬਣ ਕੇ ਮੋਟੀ ਕਮਾਈ ਕਰ ਰਹੀ ਹੈ ਅਫ਼ਸਾਨਾ ਖ਼ਾਨ, ਹਰ ਰੋਜ ਦੇ ਲੈਂਦੀ ਹੈ ਏਨੇਂ ਲੱਖ ਰੁਪਏ

ਆਓ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਮਿਲਾਵਟੀ ਚਾਹ ਪੱਤੀ ਦਾ ਪਤਾ ਲਗਾ ਸਕਦੇ ਹੋ । ਚਾਹ ਪੱਤੀ ਵਿੱਚ ਮਿਲਾਵਟ ਪਤਾ ਕਰਨ ਲਈ ਸਭ ਤੋਂ ਪਹਿਲਾਂ ਇੱਕ ਠੰਡੇ ਪਾਣੀ ਦਾ ਗਿਲਾਸ ਲਵੋ । ਹੁਣ ਇਸ ਵਿੱਚ ਚਾਹ ਪੱਤੀ ਦੇ ਇੱਕ ਜਾਂ ਦੋ ਚੱਮਚੇ ਪਾਓ । ਇੱਕ ਮਿੰਟ ਬਾਅਦ ਜੇ ਪਾਣੀ ਦਾ ਰੰਗ ਰੰਗੀਨ ਹੋ ਜਾਵੇ ਤਾਂ ਸਮਝ ਜਾਓ ਇਸ ਵਿੱਚ ਮਿਲਾਵਟ ਕੀਤੀ ਗਈ ਹੈ ਕਿਉਂਕਿ ਅਸਲ ਚਾਹਪੱਤੀ ਏਨੀਂ ਛੇਤੀ ਰੰਗ ਨਹੀਂ ਛੱਡਦੀ ।


ਇੱਕ ਹੋਰ ਤਰੀਕਾ ਹੈ ਜਿਸ ਨਾਲ ਤੁਸੀਂ ਚਾਹ ਪੱਤੀ ਦੀ ਮਿਲਾਵਟ ਬਾਰੇ ਪਤਾ ਕਰ ਸਕਦੇ ਹੋ । ਇੱਕ ਟਿਸ਼ੂ ਪੇਪਰ ਲਵੋ, ਇਸ ਵਿੱਚ ਦੋ ਚਮਚ ਚਾਹ ਪੱਤੀ ਪਾਓ । ਇਸ ਨੂੰ ਧੁੱਪ ਵਿੱਚ ਰੱਖ ਦਿਓ । ਜੇਕਰ ਇੱਸ ਵਿੱਚ ਕੋਈ ਨਿਸ਼ਾਨ ਦਿਖਾਈ ਦੇਣਗੇ ਤਾਂ ਸਮਝ ਜਾਓ । ਚਾਹ ਪੱਤੀ ਵਿੱਚ ਮਿਲਾਵਟ ਕੀਤੀ ਗਈ ਹੈ । ਇੱਕ ਹੋਰ ਤਰੀਕਾ ਹੈ ਚਾਹ ਪੱਤੀ ਨੂੰ ਹੱਥ ਵਿੱਚ ਲੈ ਕੇ ਰਗੜੋ ਜੇਕਰ ਰਗੜਦੇ ਹੋਏ ਹੱਥਾਂ ਤੇ ਕੋਈ ਰੰਗ ਲੱਗ ਜਾਂਦਾ ਹੈ ਤਾਂ ਸਮਝ ਜਾਓ ਚਾਹ ਪੱਤੀ ਵਿੱਚ ਮਿਲਾਵਟ ਹੈ ।

You may also like