ਐਲੋਵੇਰਾ ਦੇ ਇਸਤੇਮਾਲ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | January 17, 2022

ਐਲੋਵੇਰਾ (aloe vera) ਇੱਕ ਅਜਿਹਾ ਪੌਦਾ ਹੈ ਜਿਸ ਦਾ ਇਸਤੇਮਾਲ ਜਿੱਥੇ ਕਿਸੇ ਰੋਗ ਨੂੰ ਠੀਕ ਕਰਨ ‘ਚ ਇਸਤੇਮਾਲ ਕੀਤਾ ਜਾਂਦਾ ਹੈ । ਉੱਥੇ ਹੀ ਕਈ ਲੋਕ ਇਸ ਦਾ ਸੇਵਨ ਜੂਸ ਦੇ ਤੌਰ ‘ਤੇ ਵੀ ਕਰਦੇ ਹਨ । ਅੱਜ ਅਸੀਂ ਤੁਹਾਨੂੰ ਐਲੋਵੇਰਾ ਦੇ ਫਾਇਦਿਆਂ ਬਾਰੇ ਦੱਸਾਂਗੇ । ਐਲੋਵੇਰਾ ਦੇ ਅਨੇਕਾਂ ਫਾਇਦੇ ( benefits) ਹਨ । ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਬੇਜਾਨ ਵਾਲਾਂ ਦੀ ਸਮੱਸਿਆ ਦੇ ਕਾਰਨ ਜੇ ਤੁਸੀਂ ਪ੍ਰੇਸ਼ਾਨ ਅਤੇ ਤੁਹਾਡੇ ਵਾਲ ਰੁੱਖੇ ਜਿਹੇ ਲੱਗਦੇ ਨੇ ਤਾਂ ਤੁਸੀਂ ਐਲੋਵੇਰਾ ਦੀ ਜੈਲ ਦਾ ਇਸਤੇਮਾਲ ਕਰ ਸਕਦੇ ਹੋ ।

ਹੋਰ ਪੜ੍ਹੋ : ਦੇਵੋਲੀਨਾ ਦਾ ਬਚਪਨ ‘ਚ ਹੀ ਹੋ ਗਿਆ ਸੀ ਵਿਆਹ, ਬਿੱਗ ਬੌਸ ‘ਚ ਹੋਇਆ ਵੱਡਾ ਖੁਲਾਸਾ

ਇਸ ਨੂੰ ਕੁਝ ਦੇਰ ਦੇ ਲਈ ਵਾਲਾਂ ‘ਚ ਲਗਾ ਕੇ ਰੱਖੋ ਅਤੇ ਕੁਝ ਦੇਰ ਬਾਅਦ ਧੋ ਲਓ। ਇਹ ਵਾਲਾਂ ਲਈ ਕੰਡੀਸ਼ਨਰ ਦਾ ਕੰਮ ਕਰਦੇ ਹਨ । ਵਾਲ ਸੁੱਕਣ ਤੋਂ ਬਾਅਦ ਫਰਕ ਤੁਹਾਨੂੰ ਖੁਦ ਦਿਖਾਈ ਦੇਵੇਗਾ ।ਐਲੋਵੇਰਾ ਅਮੀਨੋ ਐਸਿਡ ਦੇ ਨਾਲ-ਨਾਲ ਵਿਟਾਮਿਨ-ਬੀ੧੨ ਨਾਲ ਵੀ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਐਲੋਵੇਰਾ ’ਚ ਵਿਟਾਮਿਨ-ਏ, ਸੀ ਅਤੇ ਈ ਦੇ ਨਾਲ- ਨਾਲ ਫੋਲਿਕ ਐਸਿਡ ਵੀ ਹੁੰਦਾ ਹੈ।

aloevera,, image From google

ਐਲੋਵੇਰਾ ਦੇ ਜੂਸ ਪੀਣ ਦੇ ਹੋਰ ਵੀ ਕਈ ਫਾਇਦੇ ਹਨ । ਤੁਸੀਂ ਇਸ ਦਾ ਇਸਤੇਮਾਲ ਭਾਰ ਘਟਾਉਣ ਦੇ ਲਈ ਵੀ ਕਰ ਸਕਦੇ ਹੋ । ਇਸ ਤੋਂ ਇਲਾਵਾ ਐਲੋਵੇਰਾ ਦਾ ਜੂਸ ਹੋਰ ਵੀ ਕਈ ਬਿਮਾਰੀਆਂ ‘ਚ ਰਾਹਤ ਦਿੰਦਾ ਹੈ । ਇਸ ਨਾਲ ਮੁਹਾਸੇ ਅਤੇ ਫਿਨਸੀਆਂ ਤੋਂ ਵੀ ਨਿਜ਼ਾਤ ਮਿਲਦੀ ਹੈ । ਇਸ ਦੇ ਜੂਸ ਦੇ ਇਸਤੇਮਾਲ ਦੇ ਨਾਲ ਪਾਚਣ ਪ੍ਰਕਿਰਿਆ ਠੀਕ ਰਹਿੰਦੀ ਹੈ ਅਤੇ ਨਾਲ ਹੀ ਪੇਟ ਨਾਲ ਸਬੰਧਤ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ।ਜੇ ਤੁਹਾਡੇ ਸਰੀਰ ‘ਚ ਕਿਧਰੇ ਵੀ ਗੰਢ ਹੈ ਤਾਂ ਐਲੋਵੇਰਾ ਜੈਲ ਦਾ ਲੇਪ ਕਰਨ ਨਾਲ ਇਹ ਗੰਢਾਂ ਖੁਦ ਖਤਮ ਹੋ ਜਾਂਦੀਆਂ ਹਨ ।

 

You may also like