ਦੀਵਾਲੀ ਦੇ ਤਿਉਹਾਰ ‘ਤੇ ਚਲਾਏ ਜਾਣ ਵਾਲੇ ਪਟਾਕਿਆਂ ਦੇ ਇਹ ਹਨ ਮਾਰੂ ਪ੍ਰਭਾਵ

written by Shaminder | November 13, 2020

ਦੀਵਾਲੀ ਦੇ ਤਿਉਹਾਰ ‘ਤੇ ਪਟਾਕੇ ਖੂਬ ਚਲਾਏ ਜਾਂਦੇ ਹਨ । ਇਨ੍ਹਾਂ ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਚ ਵਾਧਾ ਕਰਦਾ ਹੈ । ਅੱਜ ਅਸੀਂ ਤੁਹਾਨੂੰ ਪਟਾਕਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਾਂਗੇ ।

fire Cracker

ਪਟਾਕਿਆਂ ਦੇ ਖ਼ਤਰਨਾਕ ਪ੍ਰਭਾਵ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਨ੍ਹਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ 8-10 ਘੰਟਿਆਂ ਤਕ ਵਾਤਾਵਰਨ 'ਚ ਮੌਜੂਦ ਰਹਿੰਦੀਆਂ ਹਨ, ਜੋ ਕਈ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।

ਹੋਰ ਪੜ੍ਹੋ : ਗੁੜ ਦੀ ਚਾਹ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

diwali-firecrackers

ਫੇਫੜਿਆਂ ਦਾ ਕੈਂਸਰ: ਪਟਾਕਿਆਂ 'ਚ ਤੇਜ਼ ਰੋਸ਼ਨੀ ਪੈਦਾ ਕਰਨ ਤੇ ਆਕਰਸ਼ਕ ਬਣਾਉਣ ਲਈ ਪੋਟਾਸ਼ੀਅਮ ਪ੍ਰਕਲੋਰੇਟ ਅਮੋਨੀਅਮ ਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਇਸ ਧੂੰਏਂ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਜੇ ਕੋਈ ਸਾਹ ਦਾ ਮਰੀਜ਼ ਹੈ ਜਾਂ ਫੇਫੜਿਆਂ ਨਾਲ ਜੁੜੀ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੈ ਤਾਂ ਇਹ ਖ਼ਤਰਾ ਉਸ ਲਈ ਕਈ ਗੁਣਾ ਤਕ ਵੱਧ ਜਾਂਦਾ ਹੈ। ਇਹ ਧਰਤੀ ਹੇਠਲੇ ਤੇ ਉੱਪਰਲੇ ਪਾਣੀ ਨੂੰ ਵੀ ਪ੍ਰਭਾਵਿਤ ਕਰਦਾ ਹੈ।

fire cracker

ਸਾਹ ਦੀਆਂ ਬਿਮਾਰੀਆਂ: ਪਟਾਕਿਆਂ ਦੀ ਤੇਜ਼ ਰੋਸ਼ਨੀ ਤੇ ਉੱਚੇ ਧਮਾਕੇ ਲਈ ਗੰਨ ਪਾਊਡਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਹਵਾ 'ਚ ਸਲਫਰ ਡਾਈਆਕਸਾਈਡ ਪੈਦਾ ਕਰਦਾ ਹੈ। ਇਹ ਗੈਸ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਕਰਨ 'ਚ ਆਪਣੀ ਭੂਮਿਕਾ ਨਿਭਾਉਂਦਾ ਹੈ ਤੇ ਸਾਹ ਦੇ ਰੋਗੀਆਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। ਇਹ ਤੇਜ਼ਾਬੀ ਵਰਖਾ ਲਈ ਵੀ ਜ਼ਿੰਮੇਵਾਰ ਹੈ।

0 Comments
0

You may also like