ਬਾਲੀਬੁੱਡ ਦੇ ਇਹਨਾਂ ਅਦਾਕਾਰਾਂ ਨੂੰ ਇਸ ਵਜ੍ਹਾ ਕਰਕੇ ਕਿਹਾ ਜਾਂਦਾ ਹੈ ਪਰਫੈਕਟ ਹਸਬੈਂਡ

Written by  Rupinder Kaler   |  October 14th 2020 07:53 PM  |  Updated: October 14th 2020 07:53 PM

ਬਾਲੀਬੁੱਡ ਦੇ ਇਹਨਾਂ ਅਦਾਕਾਰਾਂ ਨੂੰ ਇਸ ਵਜ੍ਹਾ ਕਰਕੇ ਕਿਹਾ ਜਾਂਦਾ ਹੈ ਪਰਫੈਕਟ ਹਸਬੈਂਡ

ਰਿਤੇਸ਼ ਦੇਸ਼ਮੁਖ ਨੇ ਸਾਲ 2012 ਵਿੱਚ ਜੇਨੇਲਿਆ ਡਿਸੂਜਾ ਨਾਲ ਵਿਆਹ ਕੀਤਾ ਸੀ । ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਰਿਤੇਸ਼ ਉਹ ਅਦਾਕਾਰ ਹਨ ਜਿਨ੍ਹਾਂ ਦਾ ਵਿਆਹ ਤੋਂ ਬਾਅਦ ਕਦੇ ਵੀ ਕਿਸੇ ਨਾਲ ਨਾਂਅ ਨਹੀਂ ਜੁੜਿਆ ।

ritesh

ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਨਾਲ 2007 ਵਿੱਚ ਵਿਆਹ ਕਰਵਾਇਆ ਸੀ । ਪਰ 13 ਸਾਲਾਂ ਵਿੱਚ ਉਹਨਾਂ ਦਾ ਕਦੇ ਵੀ ਕਿਸੇ ਹੋਰ ਹੀਰੋਇਨ ਨਾਲ ਨਾਂਅ ਨਹੀਂ ਜੁੜਿਆ । ਇਸੇ ਲਈ ਇਹ ਜੋੜੀ ਪਰਫੈਕਟ ਕਪਲ ਕਹਾਉਂਦੀ ਹੈ ।

Abhishek Bachchanਹੋਰ ਪੜ੍ਹੋ :

ਨੀਲ ਨੇ ਸਾਲ 2017 ਵਿੱਚ ਰੁਕਮਣੀ ਸਹਾਏ ਨੂੰ ਆਪਣਾ ਜੀਵਨ ਸਾਥੀ ਬਣਾਇਆ ਸੀ । ਦੋਹਾਂ ਦੀ ਜੋੜੀ ਬਹੁਤ ਹੀ ਖੂਬਸੁਰਤ ਹੈ । ਇਸ ਜੋੜੀ ਦੀ ਇੱਕ ਬੇਟੀ ਵੀ ਹੈ । ਨੀਲ ਦਾ ਨਾਂਅ ਵੀ ਵਿਆਹ ਤੋਂ ਬਾਅਦ ਕਿਸੇ ਨਾਲ ਨਹੀਂ ਜੁੜਿਆ ।

neel

ਸ਼ਾਹਿਦ ਕਪੂਰ ਨੇ ਸਾਲ 2015 ਵਿੱਚ ਮੀਰਾ ਰਾਜਪੂਤ ਨਾਲ ਵਿਆਹ ਕਰਵਾਇਆ ਸੀ, ਇਸ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਸ਼ਾਹਿਦ ਦੇ ਕਈ ਅਫੇਅਰ ਰਹੇ ਹਨ ਪਰ ਵਿਆਹ ਤੋਂ ਬਾਅਦ ਉਹਨਾਂ ਦਾ ਕਦੇ ਵੀ ਕਿਸੇ ਨਾਲ ਨਾਂਅ ਨਹੀਂ ਜੁੜਿਆ ।

ਸੋਨੂੰ ਸੂਦ ਪਰਫੈਕਟ ਹਸਬੈਂਡ ਦੀ ਪਰਿਭਾਸ਼ਾ ਹਨ । ਸੋਨੂੰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਵਿਆਹ ਕਰ ਲਿਆ ਸੀ । ਸੋਨੂੰ ਨੇ ਕਾਲਜ ਟਾਈਮ ਦੀ ਗਰਲ ਫਰੈਂਡ ਨਾਲ ਵਿਆਹ ਕਰਵਾਇਆ ਸੀ । ਉਹਨਾਂ ਦਾ ਨਾਂਅ ਵੀ ਕਦੇ ਕਿਸੇ ਨਾਲ ਨਹੀਂ ਜੁੜਿਆ ।

sonu

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network