Advertisment

ਬਾਲੀਵੁੱਡ ਦੀਆਂ ਇਹ ਹੀਰੋਇਨਾਂ ਆਪਣੇ ਪਤੀਆਂ ਲਈ ਨਹੀਂ ਰੱਖਦੀਆਂ ਕਰਵਾ ਚੌਥ ਦਾ ਵਰਤ, ਇਹ ਹੈ ਵਜ੍ਹਾ

author-image
By Rupinder Kaler
New Update
ਬਾਲੀਵੁੱਡ ਦੀਆਂ ਇਹ ਹੀਰੋਇਨਾਂ ਆਪਣੇ ਪਤੀਆਂ ਲਈ ਨਹੀਂ ਰੱਖਦੀਆਂ ਕਰਵਾ ਚੌਥ ਦਾ ਵਰਤ, ਇਹ ਹੈ ਵਜ੍ਹਾ
Advertisment
ਅੱਜ ਦੇਸ਼ ਭਰ ਵਿੱਚ ਕਰਵਾ ਚੌਥ ਦਾ ਵਰਤ ਰੱਖਿਆ ਜਾ ਰਿਹਾ ਹੈ । ਪਤੀ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਇਹ ਵਰਤ ਹਰ ਆਮ ਤੇ ਖ਼ਾਸ ਔਰਤ ਰੱਖਦੀ ਹੈ । ਪਰ ਬਾਲੀਵੁੱਡ ਵਿੱਚ ਕੁਝ ਅਜਿਹੀਆਂ ਹੀਰੋਇਨਾਂ ਹਨ ਜਿਹੜੀਆਂ ਵਿਆਹੁਤਾ ਹੁੰਦੇ ਹੋਏ ਵੀ ਕਰਵੇ ਦਾ ਵਰਤ ਨਹੀਂ ਰੱਖਦੀਆਂ । ਇਹਨਾਂ ਵਿੱਚ
Advertisment
ਕਰੀਨਾ ਕਪੂਰ, ਹੇਮਾ ਮਾਲਿਨੀ ਤੋਂ ਲੈ ਕੇ ਦੀਪਿਕਾ ਪਾਦੂਕੋਣ ਸਮੇਤ ਹੋਰ ਕਈ ਹੀਰੋਇਨਾਂ ਹਨ । ਵਿਆਹ ਦੇ 19 ਸਾਲਾਂ ਬਾਅਦ ਦੀ ਟਵਿੰਕਲ ਖੰਨਾ ਨੇ ਕਦੇ ਵੀ ਅਕਸ਼ੇ ਕੁਮਾਰ ਲਈ ਵਰਤ ਨਹੀਂ ਰੱਖਿਆ । karva-chauth
Advertisment
ਹੋਰ ਪੜ੍ਹੋ :- karva-chauth
Advertisment
ਟਵਿੰਕਲ ਦਾ ਇਸ ਨੂੰ ਲੈ ਕੇ ਕਹਿਣਾ ਹੈ ਕਿ ਭੁੱਖੇ ਰਹਿ ਕੇ ਪਤੀ ਦੀ ਉਮਰ ਨਹੀਂ ਵੱਧਦੀ । ਕੁਝ ਸਾਲ ਪਹਿਲਾਂ ਉਹਨਾਂ ਨੇ ਇੱਕ ਮੁੱਦੇ ਤੇ ਖੁੱਲ ਕੇ ਗੱਲ ਕੀਤੀ ਸੀ । ਉਹਨਾਂ ਦਾ ਕਹਿਣਾ ਸੀ ਕਿ ਕੁਝ ਲੋਕ 50 ਦੀ ਉਮਰ ਵਿੱਚ ਵੀ ਦੂਜਾ ਵਿਆਹ ਕਰਨ ਤੋਂ ਨਹੀਂ ਡਰਦੇ, ਜਦੋਂ ਪੂਰੀ ਜ਼ਿੰਦਗੀ ਕਿਸੇ ਦੇ ਨਾਲ ਕੋਈ ਰਹਿ ਨਹੀਂ ਸਕਦਾ ਤਾਂ ਲੰਮੀ ਉਮਰ ਦੀ ਕਾਮਨਾ ਕਿਉਂ ਕੀਤੀ ਜਾਵੇ । karva-chauth ਟਵਿੰਕਲ ਦੇ ਇਸ ਬਿਆਨ ਤੇ ਕਾਫੀ ਹੰਗਾਮਾ ਵੀ ਹੋਇਆ ਸੀ । ਕਰੀਨਾ ਕਪੂਰ ਦੇ ਵਿਆਹ ਨੂੰ 8 ਸਾਲ ਤੋਂ ਉਪਰ ਹੋ ਗਏ ਹਨ । ਪਰ ਉਹਨਾਂ ਨੇ ਕਦੇ ਵੀ ਸੈਫ ਅਲੀ ਖ਼ਾਨ ਲਈ ਵਰਤ ਨਹੀਂ ਰੱਖਿਆ । ਕਰੀਨਾ ਇਸ ਦਿਨ ਰੋਜ਼ ਕਰਨ ਵਾਲੇ ਕੰਮ ਕਰਦੀ ਹੈ । ਕਰੀਨਾ ਦਾ ਕਹਿਣਾ ਹੈ ਕਿ ਕਿਸੇ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਵਰਤ ਦੀ ਜ਼ਰੂਰਤ ਨਹੀਂ ਹੁੰਦੀ । karva-chauth ਇਸ ਤੋਂ ਇਲਾਵਾ ਉਹਨਾਂ ਨੂੰ ਭੁੱਖੇ ਰਹਿਣ ਤੋਂ ਡਰ ਲੱਗਦਾ ਹੈ । ਇਸੇ ਤਰ੍ਹਾਂ ਸੋਨਮ ਕਪੂਰ ਵੀ ਆਪਣੇ ਪਤੀ ਲਈ ਵਰਤ ਨਹੀਂ ਰੱਖਦੀ । ਸੋਨਮ ਦੇ ਪਤੀ ਆਨੰਦ ਅਹੂਜਾ ਨਹੀਂ ਚਾਹੁੰਦੇ ਕਿ ਸੋਨਮ ਉਹਨਾਂ ਲਈ ਵਰਤ ਰੱਖੇ ਤੇ ਉਹ ਭੁੱਖੀ ਰਹੇ ।
Advertisment
karva-chauth ਵਿਦਿਆ ਬਾਲਨ ਵੀ ਆਪਣੇ ਪਤੀ ਲਈ ਵਰਤ ਨਹੀਂ ਰੱਖਦੀ । ਵਿਦਿਆ ਵਰਤ ਵਿੱਚ ਯਕੀਨ ਨਹੀਂ ਰੱਖਦੀ । ਪਰ ਉਹ ਇਸ ਦਿਨ ਆਪਣੇ ਪਤੀ ਨਾਲ ਸਮਾਂ ਜ਼ਰੂਰ ਗੁਜ਼ਾਰਦੀ ਹੈ । karva-chauth
Advertisment

Stay updated with the latest news headlines.

Follow us:
Advertisment
Advertisment
Latest Stories
Advertisment