ਜੇਕਰ ਖ਼ੁਸ਼ਹਾਲ ਗ੍ਰਹਿਸਥ ਦਾ ਮਾਨਣਾ ਹੈ ਅਨੰਦ ਤਾਂ ਅਪਣਾਓ ਇਨ੍ਹਾਂ ਸੈਲੇਬ੍ਰੇਟੀਜ਼ ਵਰਗੀ ਸਟ੍ਰੈਟੀਜ਼ 

written by Shaminder | April 26, 2019

ਅਕਸਰ ਵੇਖਣ 'ਚ ਆਉਂਦਾ ਹੈ ਕਿ ਅਸੀਂ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ । ਉਨ੍ਹਾਂ ਦਾ ਸਟਾਈਲ ਅਤੇ ਉਨ੍ਹਾਂ ਵਰਗੇ ਕੱਪੜੇ ਪਾ ਕੇ ਆਪਣੇ ਆਪ ਨੂੰ ਉਨ੍ਹਾਂ ਵਰਗਾ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ । ਪਰ ਅੱਜ ਅਸੀਂ ਤੁਹਾਨੂੰ ਸੈਲੇਬ੍ਰੇਟੀਜ਼ ਦੀਆਂ ਕੁਝ ਚੰਗੀਆਂ ਆਦਤਾਂ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਅਪਣਾ ਕੇ ਇੱਕ ਆਪਣਿਆਂ ਦੀਆਂ ਨਜ਼ਰਾਂ 'ਚ ਵਧੀਆ ਸਾਬਿਤ ਹੋ ਸਕਦੇ ਹੋ ।ਕੁਝ ਸਮਾਂ ਪਹਿਲਾਂ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਦੀ ਇੱਕ ਤਸਵੀਰ ਨੂੰ ਬੜੇ ਹੀ ਜ਼ੋਰ ਸ਼ੋਰ ਨਾਲ ਸਾਂਝਾ ਕੀਤਾ ਜਾ ਰਿਹਾ ਸੀ ।

ਹੋਰ ਵੇਖੋ :ਜਦੋਂ ਮਹਿੰਦਰ ਸਿੰਘ ਧੋਨੀ ਨਾਲ ਜੱਸੀ ਗਿੱਲ ਦੀ ਹੋਈ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਲਿਖਿਆ ਇਹ ਸੰਦੇਸ਼

संबंधित इमेज

ਇਸ ਤਸਵੀਰ 'ਚ ਧੋਨੀ ਜ਼ਮੀਨ 'ਤੇ ਬੈਠ ਕੇ ਸਾਕਸ਼ੀ ਦੇ ਸੈਂਡਲ ਦਾ ਲੇਸ ਬੰਨਦੇ ਹੋਏ ਵਿਖਾਈ ਦਿੱਤੇ ਸਨ ।ਇਸ  ਰੂਪ 'ਚ ਧੋਨੀ ਨੂੰ ਲੋਕ ਵੇਖ ਕੇ ਜਿੰਨੇ ਹੈਰਾਨ ਸਨ । ਉਸ ਤੋਂ ਵੀ ਜ਼ਿਆਦਾ ਖ਼ੁਸ਼ ਸਨ ਕਿਉਂਕਿ ਮਹਿੰਦਰ ਧੋਨੀ ਨੇ ਇੱਕ ਵਧੀਆ ਪਤੀ ਹੋਣ ਦੀ ਮਿਸਾਲ ਪੇਸ਼ ਕੀਤੀ ਸੀ ।

ਹੋਰ ਵੇਖੋ:ਦੀਪਿਕਾ ਪਾਦੂਕੋਣ ਬਣਨਾ ਚਾਹੁੰਦੀ ਹੈ ਮੰਤਰੀ!ਜਾਣੋ ਕਿਹੜੇ ਮੰਤਰਾਲੇ ‘ਚ ਜਾਣਾ ਚਾਹੁੰਦੀ ਹੈ ਦੀਪਿਕਾ

deepika and ranveer के लिए इमेज परिणाम

ਰਣਵੀਰ ਅਤੇ ਦੀਪਿਕਾ ਜਿੰਨ੍ਹਾਂ ਨੇ ਹਾਲ ਹੀ ਵਿੱਚ ਵਿਆਹ ਰਚਾਇਆ ਸੀ । ਬੀਤੇ ਦਿਨ ਉਨ੍ਹਾਂ ਦੀ ਵੀ ਇੱਕ ਤਸਵੀਰ ਸਾਹਮਣੇ ਆਈ ਸੀ । ਜਿਸ 'ਚ ਉਹ ਆਪਣੀ ਪਤਨੀ ਦੇ ਸੈਂਡਲ ਹੱਥ 'ਚ ਫੜੀ ਨਜ਼ਰ ਆਏ ਸਨ । ਦੂਜੇ ਪਾਸੇ ਦੀਪਿਕਾ ਮਹਿਮਾਨਾਂ ਨੂੰ ਮਿਲਣ 'ਚ ਰੁੱਝੀ ਹੋਈ ਸੀ । ਆਪਣੇ ਫੈਸ਼ਨ ਅਤੇ ਸਟਾਈਲ ਲਈ ਜਾਣੀ ਜਾਂਦੀ ਸੋਨਮ ਕਪੂਰ ਅਤੇ ਅਨੰਦ ਆਹੂਜਾ ਜਿੰਨਾਂ ਨੇ ਕੁਝ ਸਮਾਂ ਪਹਿਲਾਂ ਵਿਆਹ ਰਚਾਇਆ ਸੀ ।

Sonam sonam kapoor marraige pics के लिए इमेज परिणाम

 

ਪਰ ਅਨੰਦ ਆਹੂਜਾ ਜੋ ਕਿ ਇੱਕ ਬਹੁਤ ਵੱਡੇ ਬਿਜਨੇਸਮੈਨ ਹਨ ਪਰ ਆਪਣੀ ਪਤਨੀ ਸੋਨਮ ਦੀ ਉਹ ਕਿੰਨੀ ਇੱਜ਼ਤ ਕਰਦੇ ਹਨ ਉਹ ਕਿਸੇ ਤੋਂ ਵੀ ਛਿਪਿਆ ਨਹੀਂ । ਉਹ ਵੀ ਇੱਕ ਵਾਰ ਆਪਣੀ ਪਤਨੀ ਦੀ ਜੁੱਤੀ ਦਾ ਲੇਸ ਬੰਨਦੇ ਨਜ਼ਰ ਆਏ ਸਨ । ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸੋਨਮ ਦੇ ਲੇਸ ਬੰਨੇ ਸਨ ।ਜ਼ਰੂਰਤ ਹੈ ਅੱਜ ਦੇ ਨੌਜਵਾਨਾਂ ਨੂੰ ਆਪਣੇ ਪਸੰਦੀਦਾ ਇਨ੍ਹਾਂ ਸੈਲੀਬਰੇਟੀਜ਼ ਦੇ ਫੈਸ਼ਨ ਅਤੇ ਸਟਾਈਲ ਦੇ ਨਾਲ-ਨਾਲ ਉਨ੍ਹਾਂ ਵਰਗੀਆਂ ਚੰਗੀਆਂ ਆਦਤਾਂ ਅਪਨਾਉਣ ਦੀ ।

0 Comments
0

You may also like