ਦਿਲਜੀਤ ਦੋਸਾਂਝ ਦੇ ਗੀਤ ‘ਤੇ ਇਨ੍ਹਾਂ ਮੁੰਡਿਆਂ ਨੇ ਬਣਾਇਆ ਮਜ਼ੇਦਾਰ ਵੀਡੀਓ, ਗਾਇਕ ਨੇ ਵੀ ਕਿਹਾ ‘ਵਧੀਆ’

written by Shaminder | September 25, 2021

ਦਿਲਜੀਤ ਦੋਸਾਂਝ  (Diljit Dosanjh) ਦਾ ਗੀਤ ‘ਲਵਰ’ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਤੇ ਲਗਾਤਾਰ ਵੀਡੀਓ ਵੀ ਬਣਾਏ ਜਾ ਰਹੇ ਹਨ । ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਕੁਝ ਮੁੰਡਿਆਂ ਦਾ ਗਰੁੱਪ ਦਿਲਜੀਤ ਦੇ ਲਵਰ ਗੀਤ ਨੂੰ ਆਪਣੇ ਹੀ ਅੰਦਾਜ਼ ‘ਚ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

Diljit Dosanjh pp-min Image From Instagram

ਹੋਰ ਪੜ੍ਹੋ : ਅਮਰੀਕਾ ਦੌਰੇ ’ਤੇ ਗਏ ਮੋਦੀ ਨੂੰ ਰਾਖੀ ਸਾਵੰਤ ਨੇ ਪਾਈ ਅਜੀਬ ਵੰਗਾਰ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

ਇਨ੍ਹ੍ਹਾਂ ਮੁੰਡਿਆਂ ਦੇ ਇਸ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਅਤੇ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।ਇਸ ਵੀਡੀਓ ‘ਤੇ ਦਿਲਜੀਤ ਦੋਸਾਂਝ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ।

Lover song ,-min Image From Instagram

ਦਿਲਜੀਤ ਦੋਸਾਂਝ ਨੇ ਇਸ ਵੀਡੀਓ ਦੀ ਤਾਰੀਫ ਕਰਦੇ ਹੋਏ ਲਿਖਿਆ ਕਿ ਵਧੀਆ, ਕਿਸੇ ਦਾ ਕੋਈ ਕਸੂਰ ਨਹੀਂ ਇਹ 𝐌𝐎𝐎𝐍𝐂𝐇𝐈𝐋𝐃 𝐄𝐑𝐀 ਹੈ। ਦਈਏ ਕਿ ਦਿਲਜੀਤ ਦੋਸਾਂਝ ਦੇ ਮੂਨ ਚਾਈਲਡ ਏਰਾ ਐਲਬਮ ਦੇ ਗੀਤ ‘ਲਵਰ’ ਨੂੰ ਵੀ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by DILJIT DOSANJH (@diljitdosanjh)


ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਜਲਦ ਹੀ ਉਹ ਫ਼ਿਲਮ ‘ਹੌਸਲਾ ਰੱਖ’ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਜੋੜੀ ਫ਼ਿਲਮ ‘ਚ ਵੀ ਉਹ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਨਜ਼ਰ ਆਉਣਗੇ ।

 

0 Comments
0

You may also like