ਇਹ ਹਨ ਉਹ ਡਰਾਵਣੀਆਂ ਫ਼ਿਲਮਾਂ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਦੀ ਹੋ ਗਈ ਸੀ ਮੌਤ 

Written by  Rupinder Kaler   |  July 10th 2019 04:17 PM  |  Updated: July 10th 2019 04:17 PM

ਇਹ ਹਨ ਉਹ ਡਰਾਵਣੀਆਂ ਫ਼ਿਲਮਾਂ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਦੀ ਹੋ ਗਈ ਸੀ ਮੌਤ 

ਹਾਲੀਵੁੱਡ ਫ਼ਿਲਮ 'ਐਨਾਬੇਲ ਕਮਸ ਹੋਮ' ਨੂੰ ਦੇਖ ਕੇ 77 ਸਾਲ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ । ਮਰਨ ਵਾਲਾ ਬਜ਼ੁਰਗ ਬਰਤਾਨੀਆਂ ਦਾ ਰਹਿਣ ਵਾਲਾ ਸੀ । ਫ਼ਿਲਮ ਖਤਮ ਹੋਣ ਤੋਂ ਬਾਅਦ ਜਦੋਂ ਸਨੇਮਾ ਘਰ ਦੀ ਲਾਈਟ ਜਗੀ ਤਾਂ ਉਹ ਆਪਣੀ ਸੀਟ 'ਤੇ ਮਰੇ ਹੋਏ ਪਾਏ ਗਏ । ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਕੋਈ ਡਰਾਵਣੀ ਫ਼ਿਲਮ ਦੇਖ ਕੇ ਮਰਿਆ ਹੋਵੇ । ਇਸ ਤੋਂ ਪਹਿਲਾਂ ਵੀ ਕਈ ਮਾਮਲੇ ਹਨ ਜਦੋਂ ਡਰਾਵਣੀ ਫ਼ਿਲਮ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਫ਼ਿਲਮਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਦੇਖ ਕੁਝ ਲੋਕਾਂ ਦੀ ਮੌਤ ਹੋ ਗਈ ਸੀ ।

The Conjuring 2 The Conjuring 2

ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਫ਼ਿਲਮ ਆਉਂਦੀ ਹੈ, 'ਦ ਕੰਜਿਊਰਿੰਗ-2' ਸਾਲ 2016 ਵਿੱਚ ਆਈ ਇਸ ਫ਼ਿਲਮ ਨੂੰ ਦੇਖ ਕੇ ਤਾਮਿਲਨਾਡੂ ਵਿੱਚ ਇੱਕ ੬੫ ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਸੀ । ਇਹ ਫ਼ਿਲਮ ਭੂਤ ਫੜਨ ਵਾਲੇ ਵਿਆਕਤੀ ਦੀ ਡਾਇਰੀ ਤੇ ਅਧਾਰਿਤ ਸੀ । ਫ਼ਿਲਮ ਦੀ ਕਹਾਣੀ ਲੰਡਨ ਵਿੱਚ 1977 ਵਿੱਚ ਵਾਪਰੀ ਭੂਤੀ ਘਟਨਾ ਤੇ ਅਧਾਰਿਤ ਸੀ, ਜਿਸ ਵਿੱਚ ਪੈਗੀ ਨਾਂਅ ਦੀ ਔਰਤ ਦੀ ਧੀ ਤੇ ਭੂਤਾਂ ਦਾ ਸਾਇਆ ਹੁੰਦਾ ਹੈ ।

raju gari gadhi 2 raju gari gadhi 2

'Raju Gari Gadhi 2' 2015  ਵਿੱਚ ਆਈ ਇਸ ਫ਼ਿਲਮ ਨੂੰ ਦੇਖਕੇ ਹੈਦਰਾਬਾਦ ਵਿੱਚ ਇੱਕ ਪ੍ਰਾਈਵੇਟ ਟਿਊਟਰ ਦੀ ਮੌਤ ਹੋ ਗਈ ਸੀ । ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਇੱਕ ਨਿੱਜੀ ਚੈਨਲ ਭੂਤੀਆ ਬੰਗਲੇ ਵਿੱਚ ਰਿਆਲਟੀ ਸ਼ੋਅ ਕਰਵਾਉਂਦਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਬੰਗਲੇ ਵਿੱਚ ਭੂਤ ਹਨ ਜਾਂ ਨਹੀਂ ਇਸ ਤੋਂ ਬਾਅਦ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਇੱਕ –ਇੱਕ ਕਰਕੇ ਮਰਨ ਲੱਗ ਜਾਂਦੇ ਹਨ ।

BHOOT BHOOT

'ਭੂਤ' ਸਾਲ 2003 ਵਿੱਚ ਰਾਮ ਗੋਪਾਲ ਵਰਮਾ ਦੀ ਇਸ ਫ਼ਿਲਮ ਨੂੰ ਦੇਖਕੇ ਦਿੱਲੀ ਵਿੱਚ ਰਹਿਣ ਵਾਲੇ ਇੱਕ ਸਖਸ਼ ਦੀ ਮੌਤ ਹੋ ਗਈ ਸੀ । ਇਸ ਫ਼ਿਲਮ ਦੀ ਕਹਾਣੀ ਮੰਜੀਤ ਨਾਂਅ ਦੀ ਲੜਕੀ ਦੇ ਭੂਤ ਦੀ ਸੀ, ਜਿਹੜਾ ਕਿ ਉਰਮਿਲਾ ਮਾਤੋੜਕਰ ਦੇ ਸਰੀਰ ਵਿੱਚ ਆਉਂਦਾ ਹੈ । ਮੰਜੀਤ ਦੀ ਮੌਤ ਉਸੇ ਫਲੈਟ ਵਿੱਚ ਹੋਈ ਸੀ ਜਿਸ ਵਿੱਚ ਅਜੇ ਦੇਵਗਨ ਤੇ ਉਰਮਿਲਾ ਰਹਿਣ ਲਈ ਆਉਂਦੇ ਹਨ ।

'The Creeping Unknown ' 1996 ਵਿੱਚ ਆਈ ਇਸ ਫ਼ਿਲਮ ਨੂੰ ਦੇਖਕੇ ਅਮਰੀਕਾ ਵਿੱਚ ਨੌ ਸਾਲ ਦੇ ਬੱਚੇ ਦੀ ਮੌਤ ਹੋਈ ਸੀ । ਬੱਚੇ ਨੂੰ  ਦਿਲ ਦਾ ਦੌਰਾ ਪਿਆ ਸੀ । ਫ਼ਿਲਮ ਦੀ ਕਹਾਣੀ ਇੱਕ ਪੁਲਾੜ ਵਿਗਿਅਨੀ ਦੀ ਸੀ ਜਿਹੜਾ ਕਿ ਪੁਲਾੜ ਤੋਂ ਵਾਪਿਸ ਆ ਕੇ ਰਾਕਸ਼ ਬਣ ਜਾਂਦਾ ਹੈ ।

'Rider-of-The-Skulls' ਇਸ ਫ਼ਿਲਮ ਨੂੰ ਦੇਖ ਕੇ ਵੀ ਅਮਰੀਕਾ ਵਿੱਚ ਇੱਕ ਸਖਸ਼ ਦੀ ਮੌਤ ਹੋ ਗਈ ਸੀ । ਫ਼ਿਲਮ ਦੀ ਕਹਾਣੀ ਇਨਸਾਨੀ ਭੇੜੀਏ ਤੇ ਬਿਨਾਂ ਸਿਰ ਵਾਲੇ ਘੋੜ ਸਵਾਰ ਦੇ ਆਲੇ ਦੁਆਲੇ ਘੁੰਮਦੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network