
kitchen spices help improve mental health : ਅੱਜ ਦੇ ਸਮੇਂ ਵਿੱਚ ਭੱਜਦੋੜ ਭਰੀ ਜ਼ਿੰਦਗੀ ਵਿੱਚ ਹਰ ਆਪੋ ਨਿੱਜੀ ਜਿੰਦਗੀ ਵਿੱਚ ਰੁਝਿਆ ਹੋਇਆ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਦਫ਼ਤਰ ਜਾਂ ਨਿੱਜੀ ਕਾਰਨਾਂ ਦੇ ਚੱਲਦੇ ਪਰੇਸ਼ਾਨ ਰਹਿੰਦੇ ਹਨ। ਲਗਾਤਾਰ ਤਣਾਅ ਵਿੱਚ ਰਹਿਣ ਵਾਲੇ ਲੋਕ ਡਿਪਰੈਸ਼ਨ ਜਾਂ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਉਨ੍ਹਾਂ ਮਸਾਲਿਆਂ ਬਾਰੇ ਦੱਸਾਂਗੇ ਜੋ ਕਿ ਮਾਨਸਿਕ ਰੋਗਾਂ ਤੋਂ ਬਚਾਅ ਕਰਨ ਵਿੱਚ ਮਦਦਗਾਰ ਹੁੰਦੇ ਹਨ।

ਰਸੋਈ ਦੇ ਇਹ ਮਸਾਲੇ ਕਰ ਸਕਦੇ ਨੇ ਮਾਨਸਿਕ ਰੋਗਾਂ ਤੋਂ ਬਚਾਅ
ਭਾਰਤੀ ਰਸੋਈ ਵਿੱਚ ਮਸਾਲਿਆਂ ਦਾ ਬਹੁਤ ਮਹੱਤਵ ਹੈ। ਇਹ ਮਸਾਲੇ ਨਾਂ ਮਹਿਜ਼ ਖਾਣੇ ਦੇ ਸੁਆਦ ਨੂੰ ਵਧਾਉਂਦੇ ਨੇ ਸਗੋਂ , ਸਾਡੇ ਸਰੀਰ ਲਈ ਵੀ ਫਾਇਦੇਮੰਦ ਹੁੰਦੇ ਹਨ। ਸਾਡੀ ਰਸੋਈ ਵਿੱਚ ਕਈ ਮਸਾਲੇ ਅਜਿਹੇ ਵੀ ਹੁੰਦੇ ਹਨ, ਜੋ ਸਾਡੇ ਸਰੀਰ 'ਚ ਹੈਪੀ ਹਾਰਮੋਨਸ ਵਿੱਚ ਵਾਧਾ ਕਰਦੇ ਹਨ।

ਲੌਂਗ
ਭਾਰਤੀ ਖਾਣੇ ਵਿੱਚ ਲੌਂਗ ਦੀ ਆਪਣੀ ਇੱਕ ਖ਼ਾਸ ਥਾਂ ਹੈ। ਇਸ ਦਾ ਇਸਤੇਮਾਲ ਖੜੇ ਮਸਾਲੇ ਤੇ ਪਾਊਡਰ ਦੇ ਤੌਰ 'ਤੇ ਕੀਤਾ ਜਾਂਦਾ ਹੈ। ਲੌਂਗ ਦੇ ਤੇਲ ਨੂੰ ਐਂਟੀਸੈਪਟਿਕ ਦੇ ਰੂਪ 'ਚ ਵੀ ਕੀਤਾ ਜਾਂਦਾ ਹੈ। ਲੌਂਗ ਦੇ ਵਿੱਚ ਇੱਕ ਖ਼ਾਸ ਤਰ੍ਹਾਂ ਤੱਤ ਯੁਜ਼ੇਨਾਲ ਮੌਜੂਦ ਹੁੰਦਾ ਹੈ, ਇਸ ਤੱਤ ਦੇ ਕਾਰਨ ਲੌਂਗ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਖੁਸ਼ਬੋ ਹੁੰਦੀ ਹੈ ਤੇ ਇਹ ਮੂਡ ਫਰੈਸ਼ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇਸ ਦੇ ਨਾਲ ਹੀ ਲੌਂਗ ਦੇ ਸੇਵਨ ਨਾਲ ਸਰਦੀ, ਜ਼ੁਕਾਮ ਤੇ ਬੁਖਾਰ, ਦੰਦ ਦੇ ਦਰਦ ਆਦਿ 'ਚ ਵੀ ਰਾਹਤ ਮਿਲਦੀ ਹੈ।

ਇਲਾਇਚੀ
ਇਲਾਇਚੀ ਭਾਰਤੀ ਪਕਵਾਨਾਂ ਵਿੱਚ ਸਭ ਤੋਂ ਪ੍ਰਸਿੱਧ ਮਸਾਲਿਆਂ ਵਿੱਚੋਂ ਇੱਕ ਹੈ। ਇਲਾਇਚੀ ਦਾ ਇੱਕ ਵੱਖਰਾ ਸਵਾਦ ਹੁੰਦਾ ਹੈ। ਇਸ ਦੇ ਕਈ ਸਿਹਤ ਲਾਭ ਹਨ। ਇਸ ਵਿੱਚ ਸਿਹਤ ਵਿੱਚ ਸੁਧਾਰ ਕਰਨ ਦੇ ਗੁਣ ਹਨ। ਆਯੁਰਵੇਦ ਮਾਹਿਰ ਵੀ ਇਸ ਨੂੰ ਇੱਕ ਚਿਕਿਤਸ ਗੁਣ ਵਾਲੀ ਔਸ਼ਧੀ ਵਜੋਂ ਇਸਤੇਮਾਲ ਕਰਦੇ ਹਨ। ਇਹ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਹੋਰ ਪੜ੍ਹੋ: Health Tips: ਸਰਦੀਆਂ 'ਚ ਇਮਿਊਨਿਟੀ ਵਧਾਉਣ ਲਈ ਕਰੋਂ ਇਨ੍ਹਾਂ ਫਲਾਂ ਦਾ ਸੇਵਨ
ਅਜਵਾਇਨ
ਅਜਵਾਇਨਦਾ ਇਸਤੇਮਾਲ ਜ਼ਿਆਦਾਤਰ ਨਮਕੀਨ ਭੋਜਨ ਬਨਾਉਣ ਲਈ ਕੀਤਾ ਜਾਂਦਾ ਹੈ। ਸਦੀਆਂ ਦੇ ਸਮੇਂ 'ਚ ਭਾਰ ਘਟਾਉਣ ਤੇ ਪਾਚਣ ਸ਼ਕਤੀ ਵਧਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਅਜਵਾਇਨ ਵਿੱਚ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੀ ਅਥਾਹ ਸਮਰੱਥਾ ਹੁੰਦੀ ਹੈ। ਅਜਵਾਇਨ ਦੇ ਬੀਜਾਂ ਨੂੰ ਕੱਢ ਕੇ ਜੋ ਤੇਲ ਕੱਢਿਆ ਜਾਂਦਾ ਹੈ, ਇਹ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ-ਨਾਲ ਆਪਣੇ ਚਿਕਿਤਸਕ ਗੁਣਾਂ ਦੇ ਚੱਲਦੇ ਅਜਵਾਇਨ ਚਿੜਚਿੜੇਪਨ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੀ ਹੈ।