ਅਨਿਲ ਕਪੂਰ ਦੀ ਧੀ ਰੀਆ ਦੀ ਰਿਸੈਪਸ਼ਨ ਪਾਰਟੀ ਵਿੱਚ ਫ਼ਿਲਮੀ ਸਿਤਾਰਿਆਂ ਨੇ ਖੂਬ ਲਾਈਆਂ ਰੋਣਕਾਂ

written by Rupinder Kaler | August 17, 2021

ਅਨਿਲ ਕਪੂਰ ਦੀ ਬੇਟੀ ਅਤੇ ਪ੍ਰੋਡਿਊਸਰ ਰੀਆ ਕਪੂਰ (Rhea Kapoor) ਦਾ ਵਿਆਹ ਅਨਿਲ ਦੇ ਜੁਹੂ ਵਾਲੇ ਬੰਗਲੇ ਵਿੱਚ ਹੋ ਗਿਆ ਹੈ । ਰੀਆ ਕਪੂਰ ਨੇ ਆਪਣੇ ਬੁਆਏ ਫਰੈਂਡ ਕਰਣ ਬੁਲਾਨੀ ਨਾਲ ਵਿਆਹ ਕਰਵਾਇਆ ਹੈ । ਬੀਤੀ ਰਾਤ ਉਹਨਾਂ ਦੇ ਵਿਆਹ ਦਾ ਰਿਸੈਪਸ਼ਨ ਸੀ । ਰੀਆ (Rhea Kapoor) ਦੀ ਇਸ ਪਾਰਟੀ ਵਿੱਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕੁਝ ਕਰੀਬੀ ਦੋਸਤ ਹੀ ਸ਼ਾਮਿਲ ਹੋਏ ।

Pic Courtesy: Instagram

ਹੋਰ ਪੜ੍ਹੋ :

ਬਹੁਤ ਹੀ ਸਾਦੇ ਢੰਗ ਨਾਲ ਹੋਇਆ ਅਨਿਲ ਕਪੂਰ ਦੀ ਧੀ ਦਾ ਵਿਆਹ, ਲੁਧਿਆਣਾ ਦੀ ਚਨਾ ਬਰਫੀ ਨਾਲ ਹੋਇਆ ਬਰਾਤੀਆਂ ਦਾ ਸਵਾਗਤ

Pic Courtesy: Instagram

ਰੀਆ (Rhea Kapoor) ਤੇ ਕਰਣ ਨੇ ਆਪਣੀ ਰਿਸੈਪਸ਼ਨ ਤੇ ਕੇਕ ਕੱਟਿਆ ਤੇ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ । ਇਹ ਰਿਸੈਪਸ਼ਨ ਪਾਰਟੀ ਅਨਿਲ ਕਪੂਰ ਦੇ ਬੰਗਲੇ ਵਿੱਚ ਹੀ ਹੋਈ, ਜਿਸ ਵਿੱਚ ਫ਼ਿਲਮ ਇੰਡਸਟਰੀ ਦੇ ਸਿਤਾਰੇ ਸ਼ਾਮਿਲ ਹੋਏ ।

Pic Courtesy: Instagram

ਰੀਆ (Rhea Kapoor)  ਕਰਣ ਦੀ ਰਿਸੈਪਸ਼ਨ ਵਿੱਚ ਫਰਾਹ ਖ਼ਾਨ, ਅਰਜੁਨ ਕਪੂਰ ਦੇ ਨਾਲ ਭੈਣ ਅੰਸ਼ੁਲਾ ਕਪੂਰ, ਸੋਨਮ ਕਪੂਰ ਤੇ ਉਸ ਦਾ ਪਤੀ ਆਨੰਦ ਅਹੂਜਾ, ਬੋਨੀ ਕਪੂਰ, ਜਾਨ੍ਹਵੀ ਕਪੂਰ ਤੇ ਖੁਸ਼ੀ ਕਪੂਰ ਵੀ ਸ਼ਾਮਿਲ ਹੋਈ ।

Pic Courtesy: Instagram

ਇਸ ਤੋਂ ਇਲਾਵਾ ਮੋਹਿਤ ਮਾਰਵਾਹ, ਕੁਣਾਲ ਰਾਵਲ, ਸੰਜੇ ਕਪੂਰ ਆਪਣੇ ਪਰਿਵਾਰ ਨਾਲ ਇਸ ਵਿਆਹ ਵਿੱਚ ਸ਼ਾਮਿਲ ਹੋਏ । ਭੈਣ ਦੇ ਵਿਆਹ ਵਿੱਚ ਸੋਨਮ ਕਪੂਰ ਕਾਫੀ ਖੁਸ਼ ਨਜ਼ਰ ਆ ਰਹੀ ਸੀ ।

0 Comments
0

You may also like