
ਹਿਮਾਂਸ਼ੀ ਖੁਰਾਣਾ (Himanshi Khurana) ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਹਿੰਗਾ ਚੋਲੀ ਲੁੱਕ ‘ਚ ਨਵੀਆਂ ਤਸਵੀਰਾਂ (New Pics) ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਹਿਮਾਂਸ਼ੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਮਾਂਸ਼ੀ ਨੇ ਰੈੱਡ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਰੈੱਡ ਅਤੇ ਯੈਲੋ ਕੰਬੀਨੇਸ਼ਨ ਵਾਲਾ ਦੁੱਪਟਾ ਲਿਆ ਹੋਇਆ ਹੈ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਵਿਆਹ ‘ਚ ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ, ਵੀਡੀਓ ਹੋ ਰਿਹਾ ਵਾਇਰਲ
ਅਦਾਕਾਰਾ ਨੇ ਮੈਚਿੰਗ ਕਰਦੀ ਜਿਊਲਰੀ ਵੀ ਪਾਈ ਹੋਈ ਹੈ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਨਜ਼ਰ ਆਈ ਸੀ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਕੰਮ ਕਰ ਰਹੀ ਹੈ ।ਹਿਮਾਂਸ਼ੀ ਖੁਰਾਣਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਸ਼ਹਿਨਾਜ਼ ਗਿੱਲ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ ਸੀ ।

ਜਿਸ ਤੋਂ ਬਾਅਦ ਉੁਹ ਬਿੱਗ ਬੌਸ ‘ਚ ਵੀ ਨਜ਼ਰ ਆਈ । ਜਿੱਥੇ ਆਸਿਮ ਰਿਆਜ਼ ਦੇ ਨਾਲੳ ਉਸ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਹ ਜੋੜੀ ਹੁਣ ਤੱਕ ਕਈ ਗੀਤਾਂ ‘ਚ ਵੀ ਇੱਕਠਿਆਂ ਕੰਮ ਕਰ ਚੁੱਕੀ ਹੈ । ਹਿਮਾਂਸ਼ੀ ਖੁਰਾਣਾ ਜਿੱਥੇ ਇੱਕ ਵਧੀਆ ਮਾਡਲ ਹੈ, ਉੱਥੇ ਹੀ ਇੱਕ ਬਿਹਤਰੀਨ ਗਾਇਕਾ ਵੀ ਹੈ । ਉਹ ਆਪਣੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ।
View this post on Instagram