ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਚੱਲ ਰਹੀਆਂ ਸਨ ਇਹ ਅਫਵਾਹਾਂ, ਅਦਾਕਾਰਾ ਨੇ ਦੱਸੀ ਸਚਾਈ

written by Rupinder Kaler | September 25, 2021

ਅਦਾਕਾਰਾ ਸੋਨੀਆ ਮਾਨ (sonia mann) ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਚਲ ਰਹੀਆਂ ਹਨ ਕਿ ਉਹ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ । ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੋਨੀਆ ਮਾਨ (sonia mann) ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੀ ਹੈ ਇਹ ਖ਼ਬਰ ਅੱਜ ਸਵੇਰੇ ਵੀ ਸਾਹਮਣੇ ਆਈ ਸੀ ਕਿ ਸੋਨੀਆ ਮਾਨ ਕੱਲ੍ਹ ਜਦੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਣਾ ਸੀ ਤਾਂ ਉਸ ਸਮੇਂ ਆਪ ਵਿਚ ਸ਼ਾਮਲ ਹੋਵੇਗੀ ।

Pic Courtesy: Instagram

ਹੋਰ ਪੜ੍ਹੋ :

ਰੌਸ਼ਨ ਸਿੰਘ ਸੋਢੀ ਦੇ ਸਿਰ ’ਤੇ ਸੀ ਬਹੁਤ ਸਾਰਾ ਕਰਜ਼ਾ, ਕਰਜ਼ ਉਤਾਰਨ ਲਈ ਕਰਨਾ ਪਿਆ ਇਹ ਕੰਮ

sonia mann shared her pic with farmer Pic Courtesy: Instagram

ਪਰ ਫਿਰ ਸੀਐੱਮ ਕੇਜਰੀਵਾਲ ਦਾ ਦੌਰਾ ਰੱਦ ਹੋ ਗਿਆ। ਇਹਨਾਂ ਅਫਵਾਹਾਂ ਨੂੰ ਲੈ ਕੇ ਸੋਨੀਆ ਮਾਨ (sonia mann) ਦਾ ਬਿਆਨ ਸਾਹਮਣੇ ਆਇਆ ਹੈ। ਸੋਨੀਆ ਮਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ‘ਆਪ’ ’ਚ ਸ਼ਾਮਲ ਹੋਣ ਦੀਆਂ ਅਫਵਾਹਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੀਆ ਮਾਨ ਨੇ ਇਹਨਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ।

Pic Courtesy: Instagram

ਅਜੇ ਉਸ ਦਾ ਪੂਰਾ ਧਿਆਨ ਕਿਸਾਨੀ ਮੋਰਚਾ ਜਿੱਤਣ ’ਤੇ ਹੈ। ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਉਹ ਆਪਣੀਆਂ ਫ਼ਿਲਮਾਂ ਦਾ ਕੰਮ ਪੂਰਾ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਹੀ ਉਹ ਫ਼ੈਸਲਾ ਲਵੇਗੀ ਕਿ ਉਸ ਨੇ ਰਾਜਨੀਤੀ ’ਚ ਆਉਣਾ ਹੈ ਜਾਂ ਨਹੀਂ।

0 Comments
0

You may also like