ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ, ਹੱਡੀਆਂ ਹੋਣਗੀਆਂ ਮਜ਼ਬੂਤ

written by Shaminder | December 30, 2020

ਕੈਲਸ਼ੀਅਮ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ । ਪਰ ਕਈ ਵਾਰ ਅਸੀਂ ਕੈਲਸ਼ੀਅਮ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ । ਅੱਜ ਅਸੀਂ ਤੁਹਾਨੂੰ ਕੈਲਸ਼ੀਅਮ ਵਧਾਉਣ ਵਾਲੇ ਭੋਜਨ ਬਾਰੇ ਦੱਸਾਂਗੇ । ਕੈਲਸ਼ੀਅਮ ਸਾਡੇ ਲਈ ਖ਼ਾਸਕਰ ਹੱਡੀਆਂ, ਮਾਸਪੇਸ਼ੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਰੀਰ ਵਿੱਚ ਕੁਝ ਐਨਜ਼ਾਈਮ ਤੇ ਹਾਰਮੋਨ ਹੁੰਦੇ ਹਨ, ਜਿਸ ਦੇ ਵਿਕਾਸ ਲਈ ਕੈਲਸ਼ੀਅਮ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। milk ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਣਿਆਂ ਬਾਰੇ ਦੱਸਾਂਗੇ ਜੋ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਇਸ ਦੇ ਸੇਵਨ ਨਾਲ ਕੈਲਸ਼ੀਅਮ ਦੀ ਘਾਟ ਦੂਰ ਹੋ ਜਾਂਦੀ ਹੈ। ਦੁੱਧ: ਦੁੱਧ ਕੈਲਸ਼ੀਅਮ ਦਾ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਦੁੱਧ ਦਾ ਨਿਯਮਤ ਰੂਪ ਵਿੱਚ ਸੇਵਨ ਕਰਨਾ ਚਾਹੀਦਾ ਹੈ। ਹੋਰ ਪੜ੍ਹੋ : ਨਾਰੀਅਲ ਪਾਣੀ ਪੀਣ ਦੇ ਹਨ ਕਈ ਫਾਇਦੇ, ਇਮਿਊਨ ਸਿਸਟਮ ਵੀ ਰੱਖਦਾ ਹੈ ਦਰੁਸਤ
ਪਨੀਰ: ਪਨੀਰ ਵੀ ਕੈਲਸੀਅਮ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਹਰ ਰੋਜ਼ ਖਾਓ, ਪਰ ਯਾਦ ਰੱਖੋ ਕਿ ਇਸ ਦੀ ਮਾਤਰਾ ਸੀਮਤ ਹੋਵੇ, ਨਹੀਂ ਤਾਂ ਚਰਬੀ ਵਧ ਸਕਦੀ ਹੈ।   cheese ਟਮਾਟਰ: ਟਮਾਟਰ 'ਚ ਵਿਟਾਮਿਨ ਖ ਹੁੰਦਾ ਹੈ ਤੇ ਇਹ ਕੈਲਸ਼ੀਅਮ ਦਾ ਵਧੀਆ ਸਰੋਤ ਵੀ ਹੈ। ਇਸ ਲਈ ਰੋਜ਼ਾਨਾ ਆਪਣੀ ਖੁਰਾਕ 'ਚ ਟਮਾਟਰ ਸ਼ਾਮਲ ਕਰੋ। tomato ਸੋਇਆਬੀਨ: ਸੋਇਆਬੀਨ 'ਚ ਦੁੱਧ ਦੀ ਤਰ੍ਹਾਂ ਹੀ ਕੈਲਸ਼ੀਅਮ ਹੁੰਦਾ ਹੈ, ਇਸ ਲਈ ਇਸ ਨੂੰ ਦੁੱਧ ਦੇ ਸੁਬਸਟਿiੁਟੲ ਵਜੋਂ ਵੀ ਵਰਤਿਆ ਜਾਂਦਾ ਹੈ, ਭਾਵ ਜਿਹੜੇ ਲੋਕ ਦੁੱਧ ਨਹੀਂ ਪੀਂਦੇ, ਜੇਕਰ ਉਹ ਰੋਜ਼ ਸੋਇਆਬੀਨ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।  

0 Comments
0

You may also like