ਇੱਕੋ ਦਿਨ ਹੋਇਆ ਸੀ ਇਨ੍ਹਾਂ ਦੋ ਭਰਾਵਾਂ ਦਾ ਜਨਮ, ਇੱਕੋ ਹੀ ਦਿਨ ਗਈ ਦੋਵਾਂ ਦੀ ਜਾਨ

written by Shaminder | May 19, 2021 03:26pm

ਕੋਰੋਨਾ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਬੀਤੇ ਦਿਨ ਇਸ ਵਾਇਰਸ ਦੇ ਨਾਲ ਕੋਰੋਨਾ ਕਾਰਨ ਦੋ ਸਕਿਆਂ ਭਰਾਵਾਂ ਦੀ ਮੌਤ ਹੋ ਗਈ । ਇਨ੍ਹਾਂ ਦੋਵਾਂ ਭਰਾਵਾਂ ਦੀ ਮੌਤ ਕੋਰੋਨਾ ਦੇ ਨਾਲ ਹੋਈ ਅਤੇ ਦੋਵਾਂ ਦਾ ਜਨਮ ਇੱਕਠਿਆਂ ਹੀ ਹੋਇਆ ਸੀ ।

Brothers Image From Viral's Bhyani's Instagram

ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਗਾਇਕ ਜੱਸ ਬਾਜਵਾ ਨੇ ਸ਼ੁਰੂ ਕੀਤੀ ਇਹ ਮੁਹਿੰਮ 

Brothers Image From Viral's Bhyani's Instagram

ਦੋਵੇਂ ਭਰਾ ਮੇਰਠ ਦੇ ਹਨ ਅਤੇ ਦੋਵਾਂ ਦੇ ਜਨਮ ‘ਚ ਮਹਿਜ਼ ਤਿੰਨ ਮਿੰਟ ਦਾ ਵਕਫਾ ਸੀ । ਦੋਵੇਂ ਭਰਾ ਬਹੁਤ ਹੀ ਮਿਹਨਤੀ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕਣ ਵਾਲੇ ਸਨ। ਉਨ੍ਹਾਂ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਕੋਵਿਡ ਨੇ ਮੇਰੇ ਦੋਵਾਂ ਪੁੱਤਰਾਂ ਨੂੰ ਨਿਗਲ ਲਿਆ ਜਿਨ੍ਹਾਂ ਨੇ ਜ਼ਿੰਦਗੀ ‘ਚ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ ।

 

View this post on Instagram

 

A post shared by Viral Bhayani (@viralbhayani)

ਦੋਵਾਂ ਦਾ ਇਲਾਜ ਅਨੰਦ ਹਸਪਤਾਲ ‘ਚ ਚੱਲ ਰਿਹਾ ਸੀ । ਮ੍ਰਿਤਕ ਇੰਜੀਨੀਅਰਾਂ ਦੇ ਪਿਤਾ ਨੇ ਕਿਹਾ ਕਿ ਦੋਵਾਂ ਦੀ ਮੌਤ ਕਾਰਨ ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਹੈ । ਦੱਸ ਦਈਏ ਕਿ ਕੋਰੋਨਾ ਕਾਰਨ  ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ ।

 

You may also like