ਪਾਨੀਪਤ ਦੀ ਤੀਜੀ ਲੜਾਈ ਅਰਜੁਨ ਕਪੂਰ ਲੜਣਗੇ ਵੱਡੇ ਪਰਦੇ 'ਤੇ , ਸਾਂਝਾਂ ਕੀਤਾ ਇਹ ਖਾਸ ਵੀਡੀਓ

written by Aaseen Khan | January 14, 2019

ਬਾਲੀਵੁੱਡ ਦੇ ਮਸ਼ਹੂਰ ਐਕਟਰ ਅਰਜੁਨ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰ ਜਾਣਕਰੀ ਦਿੱਤੀ ਹੈ। ਅਰਜੁਨ ਕਪੂਰ ਜਲਦ ਪਿਛਲੇ ਸਮਿਆਂ ਦੀ ਬਣਾਈ ਜਾ ਰਹੀ ਫਿਲਮ 'ਥਰਡ ਬੈੱਟਲ ਆਫ ਪਾਨੀਪਤ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਪਾਨੀਪਤ ਦੀ ਲੜਾਈ ਨੂੰ ਵੀ ਦਿਖਾਇਆ ਗਿਆ ਹੈ। ਪਾਨੀਪਤ ਦੀ ਤੀਸਰੀ ਲੜਾਈ 250 ਸਾਲ ਪਹਿਲਾਂ 14 ਜਨਵਰੀ ਯਾਨੀ ਅੱਜ ਦੇ ਹੀ ਦ‍ਿਨ ਲੜੀ ਗਈ ਸੀ। ਅਰਜੁਨ ਕਪੂਰ ਨੇ ਪਾਨੀਪਤ ਦੀ ਲੜਾਈ 'ਚ ਸ਼ਹੀਦ ਯੋਧਿਆਂ ਨੂੰ ਯਾਦ ਕਰਦੇ ਹੋਏ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ।

https://twitter.com/arjunk26/status/1084674415147634689?ref_src=twsrc%5Etfw%7Ctwcamp%5Etweetembed%7Ctwterm%5E1084674415147634689&ref_url=https%3A%2F%2Faajtak.intoday.in%2Fstory%2Farjun-kapoor-share-video-salute-third-battle-of-panipat-14-january-tmov-1-1054237.html
ਅਰਜੁਨ ਕਪੂਰ ਨੇ ਵੀਡੀਓ 'ਚ ਕਿਹਾ , 'ਨਮਸਕਾਰ ਦੋਸਤੋ , 250 ਸਾਲ ਪਹਿਲਾਂ 14 ਜਨਵਰੀ ਨੂੰ ਇਸ ਇਤਿਹਾਸਿਕ ਦ‍ਿਨ ਪਾਨੀਪਤ ਦੀ ਤਿੱਜੀ ਲੜਾਈ ਲੜੀ ਗਈ ਸੀ। ਅਫਗਾਨਾਂ ਅਤੇ ਮਰਾਠਿਆਂ ਦੇ ਵਿੱਚ।ਮੇਰੀ ਆਉਣ ਵਾਲੀ ਫਿਲਮ ਪਾਨੀਪਤ ਇਸ ਜੰਗ ਨੂੰ ਦਿਖਾਉਣ ਜਾ ਰਹੀ ਹੈ। ਅਸੀ ਉਂਮੀਦ ਕਰਦੇ ਹਾਂ ਤੁਸੀ ਸਭ ਇਸਨੂੰ ਬਹੁਤ ਪਸੰਦ ਕਰੋਗੇ। ਮੈਂ ਸ਼ੂਟ‍ਿੰਗ ਉੱਤੇ ਜਾਣ ਵਾਲਾ ਹਾਂ। ਪਰ ਜਾਣ ਤੋਂ ਪਹਿਲਾਂ ਮੈਂ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ।

https://www.instagram.com/p/BqywboXAIfl/

ਉਨ੍ਹਾਂ ਸਾਰਿਆਂ ਨੂੰ ਜਿੰਨ੍ਹਾਂ ਨੇ ਪਾਨੀਪਤ ਦੀ ਲੜਾਈ 'ਚ ਆਪਣੀ ਜਾਨ ਗਵਾਈ। ਅਰਜੁਨ ਆਪਣੀ ਇਸ ਪੀਰੀਅਡ ਡਰਾਮਾ ਫ਼ਿਲਮ ਲਈ ਕਾਫੀ ਮਿਹਨਤ ਕਰ ਰਹੇ ਹਨ। ਉਹਨਾਂ ਕੁਝ ਦਿਨ ਪਹਿਲਾਂ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ ਜਿਸ 'ਚ ਉਹ ਘੁੜ ਸਵਾਰੀ ਸਿੱਖਦੇ ਹੋਏ ਨਜ਼ਰ ਆਏ ਸੀ। ਫਿਲਮ ਦਾ ਪੋਸਟਰ ਪਹਿਲਾਂ ਹੀ ਸ਼ੇਅਰ ਕੀਤਾ ਜਾ ਚੁੱਕਿਆ ਹੈ। ਫਿਲਮ ਦਾ ਨਿਰਦੇਸ਼ਨ ਆਸ਼ੂਤੋਸ਼ ਗੋਵਾਰਿਕਰ ਕਰ ਰਹੇ ਹਨ।

ਹੋਰ ਵੇਖੋ :ਗੁਰਨਾਮ ਭੁੱਲਰ ਤੇ ਸਿੱਮੀ ਚਾਹਲ ਦੀ ‘ਸੁਰਖੀ ਬਿੰਦੀ’ ‘ਚ ਬਣੇਗੀ ਜੋੜੀ

https://www.instagram.com/p/BsPbyq8gV2l/

ਥਰਡ ਬੈੱਟਲ ਆਫ ਪਾਨੀਪਤ ਫਿਲਮ 'ਚ ਸੰਜੇ ਦੱਤ ਅਤੇ ਕ੍ਰਿਤੀ ਸੇਨਨ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਅਰਜੁਨ ਕਪੂਰ ਦੇ ਆਉਣ ਵਾਲੇ ਬਾਕੀ ਪ੍ਰੋਜੈਕਟਜ਼ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਹੀ ਇੰਡੀਆਜ਼ ਮੋਸਟ ਵਾਂਟੇਡ ਦੀ ਸ਼ੂਟਿੰਗ ਮੁੱਕਮਲ ਕਰਕੇ ਹਟੇ ਹਨ।

You may also like