ਲੁਧਿਆਣੇ ਦਾ ਇਹ 19 ਸਾਲਾਂ ਨੌਜਵਾਨ ਬਨਾਉਣਾ ਚਾਹੁੰਦਾ ਹੈ ਮਾਂ ਲਈ ਘਰ, ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਕਰ ਰਿਹਾ ਕੜੀ ਮਿਹਨਤ

Written by  Lajwinder kaur   |  August 29th 2022 07:15 PM  |  Updated: August 29th 2022 06:29 PM

ਲੁਧਿਆਣੇ ਦਾ ਇਹ 19 ਸਾਲਾਂ ਨੌਜਵਾਨ ਬਨਾਉਣਾ ਚਾਹੁੰਦਾ ਹੈ ਮਾਂ ਲਈ ਘਰ, ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਕਰ ਰਿਹਾ ਕੜੀ ਮਿਹਨਤ

Ludhiana's 19-yr-old boy selling burgers: ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਪਰ ਉੱਥੇ ਹੀ ਕੁਝ ਨੌਜਵਾਨ ਮਾੜੇ ਹਲਾਤਾਂ ਤੋਂ ਟੁੱਟਦੇ ਨਹੀਂ ਸਗੋ ਫੋਲਾਦ ਬਣ ਕੇ ਜ਼ਿੰਦਗੀ ਦੀਆਂ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਲੁਧਿਆਣਾ ਦਾ 19 ਸਾਲਾ ਦਾ ਇੱਕ ਗੱਭਰੂ ਜੋ ਕਿ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਬਹੁਤ ਹੀ ਜ਼ਿੰਦਾਦਿਲੀ ਦੇ ਨਾਲ ਸਾਹਮਣਾ ਕਰ ਰਹੇ ਹਨ।

ਹੋਰ ਪੜ੍ਹੋ : ਅੰਮ੍ਰਿਤ ਮਾਨ ਆਪਣੇ ਜਿਗਰੀ ਯਾਰ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਗਲ ਲੱਗ ਕੇ ਫੁੱਟ-ਫੁੱਟ ਰੋਏ, ਪ੍ਰਸ਼ੰਸਕ ਵੀ ਹੋਏ ਭਾਵੁਕ

Ludhiana's 19-yr-old boy selling burgers with mother sets motivation goals Image Source: Twitter

ਦੱਸ ਦਈਏ ਲੁਧਿਆਣੇ ਦੇ 19 ਸਾਲਾ ਦਾ ਲੜਕਾ ਜੋ ਕਿ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਹਿਨਤ ਕਰ ਰਿਹਾ ਹੈ । ਜੀ ਹਾਂ ਉਹ ਆਪਣੀ ਮਾਂ ਦੀ ਮਦਦ ਦੇ ਨਾਲ ਇੱਕ ਬਰਗਰ ਦੀ ਸਟਾਲ ਲਗਾ ਕੇ ਗੁਜ਼ਾਰ ਕਰ ਰਿਹਾ ਹੈ। ਇਸ ਹੋਲੀ ਉਮਰ ਦੇ ਲੜਕੇ ਦਾ ਪਹਿਲਾ ਸੁਫਨਾ ਇਹ ਹੈ ਕਿ ਉਹ ਆਪਣੀ ਮਾਂ ਲਈ ਘਰ ਬਣਾ ਸਕੇ। ਕਿਉਂਕਿ ਉਹ ਆਪਣੀ ਮਾਂ ਦੇ ਨਾਲ ਕਿਰਾਏ ਦੇ ਘਰ ‘ਚ ਰਹਿੰਦਾ ਹੈ।

Ludhiana's 19-yr-old boy selling burgers with mother sets motivation goals Image Source: Twitter

ਹਰਮਨਪ੍ਰੀਤ ਸਿੰਘ ਨਾਮ ਦੇ ਇਸ ਨੌਜਵਾਨ ਜੋ ਕਿ ਆਪਣੀ ਮਿਹਨਤ ਦੇ ਨਾਲ ਆਪਣੀ ਮਾਂ ਤੇ ਆਪਣੇ ਲਈ ਸੰਜੋਏ ਛੋਟੇ-ਛੋਟੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਜਿਸ ਕਰਕੇ ਉਹ ਆਪਣੀ ਮਾਂ ਦੀ ਮਦਦ ਲਈ ਲੁਧਿਆਣਾ ਵਿੱਚ ਬਰਗਰ ਵੇਚਦਾ ਹੈ।

Ludhiana's 19-yr-old boy selling burgers with mother sets motivation goals Image Source: Twitter

ਇਸ ਨੌਜਵਾਨ ਦਾ ਕਹਿਣਾ ਹੈ ਕਿ ‘ਤੁਹਾਨੂੰ ਕਦੇ ਵੀ ਕਿਸੇ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਕੰਮ ਕਰਨਾ ਚਾਹੀਦਾ ਹੈ ਤੇ ਖੁਦ ਦਾ ਸਵੈ-ਮਾਣ ਬਣਾਈ ਰੱਖਣਾ ਚਾਹੀਦਾ ਹੈ’।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ  'ਚ ਉਨ੍ਹਾਂ ਨੂੰ ਉਨ੍ਹਾਂ ਦੇ ਸੁਫਨਿਆਂ ਬਾਰੇ ਪੁੱਛਿਆ ਗਿਆ। ਉਸ ਨੇ ਕਿਹਾ ਕਿ ਉਹ ਜਦੋਂ ਬੱਚਾ ਸੀ ਤਾਂ ਉਹ ਹਮੇਸ਼ਾ ਕ੍ਰਿਕੇਟਰ ਬਣਨਾ ਚਾਹੁੰਦਾ ਸੀ ਪਰ ਬਰਗਰ ਬਣਾਉਣਾ ਉਸ ਦੀ ਕਿਸਮਤ ਵਿੱਚ ਸੀ।

ਆਪਣੇ ਸੁਫਨਿਆਂ ਬਾਰੇ ਗੱਲ ਕਰਦਿਆਂ, ਉਸਨੇ ਕਿਹਾ ਕਿ ਉਹ ਇੱਕ ਰੈਸਟੋਰੈਂਟ ਖੋਲ੍ਹਣਾ ਚਾਹੁੰਦਾ ਹੈ, ਆਪਣੇ ਲਈ ਇੱਕ ਘਰ ਬਣਾਉਣ ਅਤੇ ਇੱਕ ਬਲੈਕ ਰੇਂਜ ਰੋਵਰ ਖਰੀਦਣ ਦੀ ਇੱਛਾ ਵੀ ਰੱਖਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੀ ਕਾਰ ਦਾ ਨੰਬਰ ਸਿੱਧੂ ਮੂਸੇਵਾਲਾ ਦੀ ਕਾਰ ਵਾਲੇ ਦੀ ਨੰਬਰ ਪਲੇਟ ਅਤੇ ਉਸ 'ਤੇ ਮਰਹੂਮ ਗਾਇਕ ਦੀ ਫੋਟੋ ਵੀ ਲਗਵਾਏਗਾ’।

ਇਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ 9 ਸਾਲਾਂ ਦਾ ਤਜਰਬਾ ਹੈ ਬਰਗਰ ਬਨਾਉਣ ਦਾ। ਉਹ 10 ਸਾਲ ਦੀ ਉਮਰ ਤੋਂ ਹੀ ਬਰਗਰ ਬਣਾ ਰਿਹਾ ਹੈ। ਉਸਨੇ ਜ਼ਿਆਦਾ ਪੜ੍ਹਾਈ ਨਹੀਂ ਕੀਤੀ ਕਿਉਂਕਿ ਉਸਨੇ 10ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਕੰਮ ਕਰਨ ਅਤੇ ਪੈਸੇ ਕਮਾਉਣ ਦਾ ਫੈਸਲਾ ਕੀਤਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network