
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀ ਬਿੱਲੀ ਚੋਰੀ ਕੇਨਿਸ਼ਾ ਭਾਰਦਵਾਜ (Kenisha Bhardwaj) ਦੀ ਬਿੱਲੀ (Cat) ਚੋਰੀ ਹੋ ਗਈ ਹੇ । ਜਿਸ ਦੀ ਸ਼ਿਕਾਇਤ ਅਦਾਕਾਰਾ ਨੇ ਪੁਲਿਸ ਦੇ ਕੋਲ ਕੀਤੀ ਹੈ । ਅਦਾਕਾਰਾ ਦਾ ਕਹਿਣਾ ਹੈ ਕਿ ਅਣਪਛਾਤੇ ਲੋਕਾਂ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਉਹ ਆਪਣੀ ਬਿੱਲੀ ਨੂੰ ਲੈ ਕੇ ਮੁੰਬਈ ਦੇ ਬੈਂਡ ਸਟੈਂਡ ਇਲਾਕੇ ‘ਚ ਘੁੰਮਣ ਗਈ ਸੀ ਇਸੇ ਦੌਰਾਨ ਅਦਾਕਾਰਾ ਦੀ ਬਿੱਲੀ ਕਿਸੇ ਨੇ ਚੋਰੀ ਕਰ ਲਈ ।

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਅਪਾਰਟਮੈਂਟ ‘ਚ ਮਿਲੀ ਲਾਸ਼
ਅਦਾਕਾਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ । ਅਦਾਕਾਰਾ ਨੇ ਦੱਸਿਆ ਕਿ ਉਸ ਦੀ ਬਿੱਲੀ ਨੂੰ ਚੋਰੀ ਕਰਕੇ ਮੁਲਜ਼ਮ ਫਰਾਰ ਹੋ ਗਏ ਸਨ । ਅਦਾਕਾਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਹੋਰ ਪੜ੍ਹੋ : ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਮ ਕਪੂਰ ਦੀ ਪਤਨੀ ਨੇ ਸਾਂਝੀ ਕੀਤੀ ਹਨੀਮੂਨ ਦੀ ਤਸਵੀਰ
ਇਸ ਦੇ ਨਾਲ ਹੀ ਮੁਲਜ਼ਮਾਂ ਦੀ ਭਾਲ ਦੇ ਲਈ ਪੁੁਲਿਸ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲ ਰਹੀ ਹੈ।ਅਦਾਕਾਰਾ ਕੇਨੀਸ਼ਾ ਭਾਰਦਵਾਜ ਬਾਰੇ ਦੱਸ ਦੇਈਏ ਕਿ ਉਹ 'ਸਸੁਰਾਲ ਸਿਮਰ ਕਾ' ਵਰਗੇ ਕਈ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਕੇਨੀਸ਼ਾ ਨੇ ਦੱਸਿਆ ਕਿ ਇਹ ਬਿੱਲੀ ਉਸ ਨੂੰ ਇਕ ਦੋਸਤ ਨੇ ਤੋਹਫੇ ਵਿਚ ਦਿੱਤੀ ਸੀ।
ਹੁਣ ਅਦਾਕਾਰਾ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਬਿੱਲੀ ਲੱਭਣ ਦੀ ਅਪੀਲ ਵੀ ਕਰ ਰਹੀ ਹੈ। ਕੇਨਿਸ਼ਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਕਈ ਟੀਵੀ ਸੀਰੀਅਲਸ ‘ਚ ਉਹ ਕੰਮ ਕਰ ਚੁੱਕੀ ਹੈ ।
View this post on Instagram