ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬਾਬਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਦਸੋ ਭਲਾ ਕੌਣ

written by Rupinder Kaler | October 05, 2021 10:56am

ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ ਵਿੱਚ ਮਧਾਣੀ’ (Paani Ch Madhaani) 4 ਨਵੰਬਰ ਦਿਵਾਲੀ ਵਾਲੇ ਦਿਨ ਰਿਲੀਜ਼ ਹੋਵੇਗੀ । ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਦੇ ਸ਼ੌਕੀਨ ਕਾਫੀ ਉਤਸ਼ਾਹਿਤ ਹਨ । ਇਸ ਫ਼ਿਲਮ ਵਿੱਚ ਗਿੱਪੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ । ਇਸ ਫ਼ਿਲਮ (Paani Ch Madhaani) ਵਿੱਚ ਉਹ ਵੱਖਰੇ ਗੈੱਟਅਪ ਵਿੱਚ ਨਜ਼ਰ ਆਉਣ ਵਾਲੇ ਹਨ ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਹਨ ।

Paani Ch Madhaani: First Look Out! Neeru Bajwa And Gippy Grewal To Steal Hearts With Retro Look Pic Courtesy: Instagram

ਹੋਰ ਪੜ੍ਹੋ :

ਬਿੱਗ ਬੌਸ-15 ਲਈ ਅਫ਼ਸਾਨਾ ਖ਼ਾਨ ਨੇ ਪੋਸਟਪੋਨ ਕੀਤਾ ਵਿਆਹ, ਦੱਸਿਆ ਕਿਸ-ਕਿਸ ਬੰਦੇ ਨੇ ਉਸ ਦੇ ਪਿਆਰ ਵਿੱਚ ਪਾਈਆਂ ਰੁਕਾਵਟਾਂ

inside image of paani ch madhaani new releasing date-min Pic Courtesy: Instagram

ਇਸ ਤਸਵੀਰ ਵਿੱਚ ਗਿੱਪੀ ਗਰੇਵਾਲ (Gippy Grewal) ਦੇ ਨਾਲ ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ । ਗਿੱਪੀ ਦਾ ਇਸ ਤਸਵੀਰ ਵਿੱਚ ਗੈੱਟਅਪ ਬਿਲਕੁਲ ਬਦਲਿਆ ਹੋਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਉਸ ਨੂੰ ਪਛਾਣ ਨਹੀਂ ਸਕਦੇ । ਜਦੋਂ ਤੁਸੀ ਇਸ ਤਸਵੀਰ ਨੂੰ ਬਹੁਤ ਗੌਰ ਨਾਲ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਗਿੱਪੀ ਗਰੇਵਾਲ ਹੈ ।

ਗਿੱਪੀ (Gippy Grewal) ਵੱਲੋਂ ਸਾਂਝੀ ਕੀਤੀ ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਗਿੱਪੀ (Gippy Grewal)  ਨੇ ਇਸ ਤਸਵੀਰ ਨੂੰ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੈੱਸ ਕਰਨ ਲਈ ਕਿਹਾ ਹੈ ਕਿ ਤਸਵੀਰ ਵਾਲਾ ਬੰਦੇ ਕੌਣ ਹਨ ।

You may also like