ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਹੈ ਪੰਜਾਬੀ ਇੰਡਸਟਰੀ ਦਾ ਪ੍ਰਸਿੱਧ ਅਦਾਕਾਰ, ਕਈ ਗੀਤਾਂ ‘ਚ ਬਤੌਰ ਮਾਡਲ ਵੀ ਆ ਚੁੱਕਿਆ ਹੈ ਨਜ਼ਰ

written by Shaminder | January 30, 2021

ਕਰਤਾਰ ਚੀਮਾ ਪਾਲੀਵੁੱਡ ‘ਚ ਲੰਮੇ ਸਮੇਂ ਤੋਂ ਸਰਗਰਮ ਹਨ । ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦੇ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਵਾਇਰਲ  ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।ਜਿਸ ‘ਚ ਨਜ਼ਰ ਆ ਰਿਹਾ ਕਿਸ਼ੋਰ  ਅੱਜ ਦਾ ਪੰਜਾਬੀ ਸਿਨੇਮਾ ਦਾ ਬਹੁਤ ਵੱਡਾ ਨਾਮ ਹੈ। ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਕਰਤਾਰ ਚੀਮਾ ਜਿਹੜੇ ਕਿਸ਼ੋਰ ਉਮਰ ‘ਚ ਨਜ਼ਰ ਆ ਰਹੇ ਹਨ। kartar-cheema ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਕਰਤਾਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਬਤੌਰ ਮਾਡਲ ਹਜ਼ਾਰਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੇ ਹਨ। ਹੋਰ ਪੜ੍ਹੋ  : ਗਗਨ ਕੋਕਰੀ ਦੀ ਪਿੰਡ ਦੀ ਪੰਚਾਇਤ ਨੇ ਕਿਸਾਨ ਅੰਦੋਲਨ ਲਈ ਕੀਤਾ ਵੱਡਾ ਐਲਾਨ, ਕਿਸਾਨ ਆਗੂ ਟਿਕੈਤ ਬਾਰੇ ਆਖੀ ਇਹ ਗੱਲ
kartar cheema childhood picture throwback viralਕਰਤਾਰ ਚੀਮਾ ਵੱਲੋਂ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਸਾਂਝੀ ਕਰਦੇ ਹੋਏ ਉਹਨਾਂ ਲਿਖਿਆ ਕੇ ਕਿਸ ਕਿਸ ਨੂੰ ਬਚਪਨ ਯਾਦ ਆਉਂਦਾ ਹੈ। Kartar cheema ਸਿਕੰਦਰ ਦੋ ਫ਼ਿਲਮ ‘ਚ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਅਤੇ ਪੰਜਾਬੀ ਸਿੰਘਮ ‘ਚ ਦਮਦਾਰ ਨੈਗੇਟਿਵ ਰੋਲ ਨਿਭਾਉਣ ਵਾਲੇ ਕਰਤਾਰ ਚੀਮਾ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

0 Comments
0

You may also like