
ਕੁਲਵਿੰਦਰ ਬਿੱਲਾ (Kulwinder Billa ) ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ । ਉਸ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਉਹ ਆਪਣਾ ਕਮਾਲ ਦਿਖਾ ਚੁੱਕੇ ਹਨ । ਪਰ ਹੁਣ ਉਨ੍ਹਾਂ ਨੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ । ਕੁਲਵਿੰਦਰ ਬਿੱਲਾ ਹੁਣ ਬਤੌਰ ਨਿਰਮਾਤਾ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਦਿਨੇਸ਼ ਮੋਹਨ ਨੇ ਆਪਣੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ, ਪੋਸਟ ਪਾ ਕੇ ਬੁਰੇ ਵਕਤ ‘ਚ ਸਾਥ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਆਪਣੇ ਪ੍ਰੋਡਕਸ਼ਨ ਹਾਊਸ ‘ਘੈਂਟ ਬੁਆਏਜ਼’ ਦੇ ਬੈਨਰ ਹੇਠ ਅੱਜ ਪਹਿਲੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫ਼ਿਲਮ ਨੂੰੰ ਜਗਦੀਪ ਵੜਿੰਗ ਨੇ ਲਿਖਿਆ ਹੈ ।

ਕੁਲਵਿੰਦਰ ਬਿੱਲਾ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸੁਪਨਾ ਸੀ ਬਤੌਰ ਨਿਰਮਾਤਾ ਆਪਣਾ ਪ੍ਰੋਡਕਸ਼ਨ ਹਾਊਸ ਬਣਾ ਕੇ ਕਿਸੇ ਫ਼ਿਲਮ ਦਾ ਨਿਰਮਾਣ ਕਰੀਏ ਸੋ ਅੱਜ ਤੁਹਾਡੇ ਸਭ ਦੇ ਪਿਆਰ, ਸਾਥ ਤੇ ਸਹਿਯੋਗ ਸਦਕਾ ਉਹ ਦਿਨ ਵੀ ਆ ਪਹੁੰਚਿਆ ਹੈ ਕਿ ਅਸੀਂ ਆਪਣੇ ਪ੍ਰੋਡਕਸ਼ਨ ਹਾਊਸ ‘ਘੈਂਟ ਬੁਆਏਜ਼’ ਦੇ ਬੈਨਰ ਹੇਠ ਅੱਜ ਪਹਿਲੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੇ ਹਾਂ, ਖ਼ੁਸ਼ੀ ਤੇ ਮਾਣ ਦੀ ਗੱਲ ਹੈ ਕਿ ਇਸ ਪ੍ਰੋਜੈਕਟ ਵਿੱਚ ਸਾਨੂੰ ‘ਨੀਰੂ ਬਾਜਵਾ ਇੰਟਰਟੇਨਮੈਂਟ’ ਤੇ ‘ਓਮ ਜੀ ਸਟਾਰ ਸਟੂਡੀਓਜ਼’ ਦਾ ਸਹਿਯੋਗ ਮਿਲਿਆ’ ਕੁਲਵਿੰਦਰ ਬਿੱਲਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਉਨ੍ਹਾਂ ਦਾ ਇੱਕ ਹੋਰ ਸੁਫਨਾ ਪੂਰਾ ਹੋਇਆ ਹੈ । ਗੀਤਕਾਰ ਬੰਟੀ ਬੈਂਸ ਨੇ ਵੀ ਕੁਲਵਿੰਦਰ ਬਿੱਲਾ ਨੂੰ ਵਧਾਈ ਦਿੱਤੀ ਹੈ ।