ਹਵਾ ‘ਚ ਵੱਧਦੇ ਪ੍ਰਦੂਸ਼ਣ ਨਾਲ ਮੁਕਾਬਲਾ ਕਰਨ ‘ਚ ਇਹ ਭੋਜਨ ਰਹੇਗਾ ਮਦਦਗਾਰ

Written by  Shaminder   |  October 24th 2020 12:49 PM  |  Updated: October 24th 2020 12:49 PM

ਹਵਾ ‘ਚ ਵੱਧਦੇ ਪ੍ਰਦੂਸ਼ਣ ਨਾਲ ਮੁਕਾਬਲਾ ਕਰਨ ‘ਚ ਇਹ ਭੋਜਨ ਰਹੇਗਾ ਮਦਦਗਾਰ

ਹਵਾ ‘ਚ ਵੱਧਦਾ ਪ੍ਰਦੂਸ਼ਣ ਅੱਜ ਕੱਲ੍ਹ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਪ੍ਰਦੂਸ਼ਣ ਕਾਰਨ ਲੋਕਾਂ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ । ਜਿੱਥੇ ਸਾਹ ਨਾਲ ਸਬੰਧਤ ਸਮੱਸਿਆਵਾਂ ਵਧ ਰਹੀਆਂ ਹਨ, ਉੱਥੇ ਹੀ ਅੱਖਾਂ ‘ਚ ਜਲਨ ਸਣੇ ਹੋਰ ਕਈ ਸਮੱਸਿਆਵਾਂ ਵੀ ਵਧ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਵਾ ‘ਚ ਪ੍ਰਦੂਸ਼ਣ ਦਾ ਮੁਕਾਬਲਾ ਕਰਨ ‘ਚ ਕਿਸ ਤਰ੍ਹਾਂ ਭੋਜਨ ਕਾਰਗਰ ਸਾਬਿਤ ਹੁੰਦਾ ਹੈ ।

ਬ੍ਰੋਕਲੀ

ਸਰਦੀਆਂ ਹੋਣ ਜਾਂ ਗਰਮੀਆਂ, ਬ੍ਰੋਕਲੀ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰੋ। ਹਵਾ ਪ੍ਰਦੂਸ਼ਣ ਨਾਲ ਹੋਏ  ਰੈਡੀਕਲ ਨੁਕਸਾਨ ਨੂੰ ਬੇਅਸਰ ਕਰਨ ਲਈ, ਜਿਨ੍ਹਾਂ ਦੋ ਅੰਗਾਂ ਨੂੰ ਸਹਾਰਾ ਦੇਣ ਤੇ ਨਿਯਮਤ ਤੌਰ 'ਤੇ ਡੀਟੌਕਸਫਾਈ ਕਰਨ ਦੀ ਜ਼ਰੂਰਤ  ਹੈ, ਉਹ ਫੇਫੜੇ ਤੇ ਜਿਗਰ ਹੈ। ਬ੍ਰੋਕਲੀ ਇਸ 'ਚ ਕਾਫੀ ਫਾਇਦੇਮੰਦ ਹੋਵੇਗੀ।

broccoli broccoli

ਹੋਰ ਪੜ੍ਹੋ : ਸਵੇਰ ਦੀ ਸੈਰ ਦੇ ਹਨ ਕਈ ਫਾਇਦੇ, ਸੈਰ ਦੇ ਨਾਲ-ਨਾਲ ਕਰੋ ਇਹ ਐਕਟੀਵਿਟੀਜ਼ ਹੋਵੇਗਾ ਦੁੱਗਣਾ ਲਾਭ

ਹਲਦੀ

ਹਲਦੀ 'ਚ ਮੌਜੂਦ ਮਿਸ਼ਰਣ ਫੇਫੜਿਆਂ ਨੂੰ ਪ੍ਰਦੂਸ਼ਣ ਦੇ ਜ਼ਹਿਰੀਲੇ ਪ੍ਰਭਾਵਾਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਹਵਾ ਪ੍ਰਦੂਸ਼ਣ ਕਾਰਨ ਫੇਫੜਿਆਂ 'ਚ ਖੰਘ ਤੇ ਜਲਣ ਤੋਂ ਰਾਹਤ ਪਾਉਣ ਲਈ ਹਲਦੀ ਤੇ ਘਿਓ ਦਾ ਮਿਸ਼ਰਣ ਲਓ।

haldi haldi

ਪਾਲਕ

ਪਾਲਕ 'ਚ ਬੀਟਾ ਕੈਰੋਟੀਨ, ਜ਼ੈਕਸੈਥਾਈਨ, ਲੂਟੀਨ ਤੇ ਕਲੋਰੋਫਿਲ ਹੁੰਦਾ ਹੈ। ਇਹ ਸਾਰੇ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਣ ਲਈ ਜ਼ਿੰਮੇਵਾਰ ਹਨ। ਪਾਲਕ ਦਾ ਹਰਾ ਰੰਗ ਕਲੋਰੋਫਿਲ ਦੇ ਕਾਰਨ ਹੁੰਦਾ ਹੈ, ਜੋ ਐਂਟੀ-ਮਿਊਟੇਜੈਨਿਕ ਗੁਣਾਂ ਵਾਲਾ ਇੱਕ ਮਜ਼ਬੂਤ ਐਂਟੀ-ਆਕਸੀਡੈਂਟ ਹੈ। ਇਸ 'ਚ ਖ਼ਾਸਕਰ ਫੇਫੜਿਆਂ ਲਈ ਐਂਟੀ-ਕੈਂਸਰ ਵਿਰੋਧੀ ਗੁਣ ਪਾਏ ਗਏ ਹਨ।

fresh-spinach fresh-spinach

ਟਮਾਟਰ

ਟਮਾਟਰ ਬੀਟਾ ਕੈਰੋਟੀਨ ਸੀ ਅਤੇ ਲਾਇਕੋਪੀਨ-ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਾਹ ਪ੍ਰਣਾਲੀ ਦੇ ਰਸਤੇ 'ਚ ਸੂਜਨ ਘਟਾਉਣ 'ਚ ਮਦਦ ਕਰਦੇ ਹਨ। ਨਾਲ ਹੀ ਦਮਾ ਤੇ ਸਾਹ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਨੂੰ ਘਟਾਉਂਦੇ ਹਨ।

tomato tomato

ਮੈਗਨੀਸ਼ੀਅਮ ਨਾਲ ਭਰਪੂਰ ਭੋਜਨ

ਮੈਗਨੀਸ਼ੀਅਮ ਨਾਲ ਭਰਪੂਰ ਖਾਣੇ ਜਿਵੇਂ ਬਦਾਮ, ਕਾਜੂ ਤੇ ਕਣਕ ਦੇ ਚੋਕਰ ਨੂੰ ਖੁਰਾਕ 'ਚ ਲੈਣ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂਗਨੀਸ਼ੀਅਮ ਇਕ ਕੁਦਰਤੀ ਬ੍ਰੌਨਕੋਡੀਲੇਟਰ ਏਜੰਟ ਹੈ ਜੋ ਫੇਫੜਿਆਂ ਦੇ ਅੰਦਰ ਸਾਹ ਦੀਆਂ ਨਲੀਆਂ ਨੂੰ ਅਰਾਮ ਦਿੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network