ਫੋਟੋ 'ਚ ਨਜ਼ਰ ਆ ਰਹੀ ਇਹ ਬੱਚੀ ਕਿਸੇ ਸਮੇਂ ਰਹਿ ਚੁੱਕੀ ਹੈ ਟਾਪ ਦੀ ਅਭਿਨੇਤਰੀ, ਕੀ ਤੁਸੀਂ ਪਹਿਚਾਣਿਆ?
ਸੋਸ਼ਲ ਮੀਡੀਆ ਅਜਿਹਾ ਫਲੇਟਫਾਰਮ ਹੈ ਜਿੱਥੇ ਕਲਾਕਾਰਾਂ ਦੀਆਂ ਬਚਪਨ ਵਾਲੀਆਂ ਤਸਵੀਰਾਂ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਫੋਟੋ 'ਚ ਨਜ਼ਰ ਆ ਰਹੀ ਇਹ ਪਿਆਰੀ ਬੱਚੀ ਵੱਡੀ ਹੋ ਕੇ ਹੋਰ ਵੀ ਜ਼ਿਆਦਾ ਖ਼ੂਬਸੂਰਤ ਹੋ ਗਈ ਸੀ।
ਇਸਨੇ ਬਾਲੀਵੁੱਡ ਵਿੱਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਅਤੇ ਕੁਝ ਫਿਲਮਾਂ ਬਹੁਤ ਮਸ਼ਹੂਰ ਅਤੇ ਪੁਰਸਕਾਰ ਜੇਤੂ ਰਹੀਆਂ। ਉਹ ਆਪਣੇ ਸਮੇਂ ਵਿੱਚ ਇੱਕ ਟਾਪ ਮਾਡਲ ਵੀ ਰਹੀ ਹੈ। ਇਸ ਪੁਰਾਣੀ ਫੋਟੋ ਵਿੱਚ, ਇਹ ਬੱਚੀ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਬਚਪਨ ਵਿੱਚ ਵੀ ਇਸ ਦੀਆਂ ਅੱਖਾਂ ਬਹੁਤ ਪਿਆਰੀਆਂ ਅਤੇ ਸ਼ਰਾਰਤੀ ਲੱਗਦੀਆਂ ਸਨ। ਵੱਡੇ ਹੋ ਕੇ ਵੀ ਇਸ ਨੇ ਆਪਣੀਆਂ ਅੱਖਾਂ ਨਾਲ ਪ੍ਰਸ਼ੰਸਕਾਂ 'ਤੇ ਕਾਫੀ ਜਾਦੂ ਚਲਾਇਆ। ਹੁਣ ਉਹ ਫਿਲਮਾਂ ਵਿੱਚ ਸਰਗਰਮ ਨਹੀਂ ਹੈ ਅਤੇ ਪਤੀ, ਬੱਚਿਆਂ ਨਾਲ ਪਰਿਵਾਰਕ ਜੀਵਨ ਦਾ ਆਨੰਦ ਮਾਣ ਰਹੀ ਹੈ।
ਹੋਰ ਪੜ੍ਹੋ : ਮਸ਼ਹੂਰ ਯੂਟਿਊਬਰ ਗੌਰਵ ਤਨੇਜਾ ਦੀ 4 ਸਾਲ ਦੀ ਬੇਟੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਯੂਟਿਊਬਰ ਨੇ ਦਰਜ ਕਰਵਾਈ FIR
ਹੁਣ ਤੱਕ ਤੁਸੀਂ ਇਸ ਲੜਕੀ ਨੂੰ ਪਛਾਣ ਲਿਆ ਹੋਵੇਗਾ ਅਤੇ ਜੇਕਰ ਤੁਸੀਂ ਇਸ ਨੂੰ ਨਹੀਂ ਪਛਾਣਿਆ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਅਦਾਕਾਰਾ ਲੀਜ਼ਾ ਰੇਅ ਦੇ ਬਚਪਨ ਦੀ ਫੋਟੋ ਹੈ। ਇਸ ਤਸਵੀਰ ਨੂੰ ਅਦਾਕਾਰਾ ਨੇ ਖੁਦ ਆਪਣੇ ਇੰਸਟਾ ਪ੍ਰੋਫਾਈਲ 'ਤੇ ਸ਼ੇਅਰ ਕੀਤਾ ਹੈ। ਲੀਜ਼ਾ ਨੇ ਆਪਣੇ ਇੰਸਟਾਗ੍ਰਾਮ ਬਾਇਓ 'ਚ ਖੁਦ ਨੂੰ ਐਕਸੀਡੈਂਟਲ ਅਭਿਨੇਤਰੀ ਲਿਖਿਆ ਹੈ।
ਇੱਕ ਮਾਡਲ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲੀਜ਼ਾ ਰੇ 2001 ਵਿੱਚ ਆਫਤਾਬ ਸ਼ਿਵਦਾਸਾਨੀ ਦੇ ਨਾਲ ਫਿਲਮ ਕਸੂਰ ਵਿੱਚ ਨਜ਼ਰ ਆਈ ਸੀ। ਇਸ ਫਿਲਮ ਨਾਲ ਉਨ੍ਹਾਂ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਬਾਅਦ ਵਿੱਚ ਉਹ ਦੀਪਾ ਮਹਿਤਾ ਦੀ ਫਿਲਮ ਵਾਟਰ ਵਿੱਚ ਨਜ਼ਰ ਆਈ। ਲੀਜ਼ਾ ਰੇਅ ਵੀ ਕੈਂਸਰ ਸਰਵਾਈਵਰ ਹੈ, ਉਨ੍ਹਾਂ ਨੇ ਔਰਤਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਅਤੇ ਆਪਣੇ ਤਜ਼ਰਬੇ ਵੀ ਉਨ੍ਹਾਂ ਨਾਲ ਸਾਂਝੇ ਕੀਤੇ। ਉਸ ਨੂੰ ਆਖਰੀ ਵਾਰ ਐਮਾਜ਼ਾਨ ਪ੍ਰਾਈਮ ਵੈੱਬ-ਸੀਰੀਜ਼ ਫੋਰ ਮੋਰ ਸ਼ਾਟਸ ਪਲੀਜ਼ ਦੇ ਦੂਜੇ ਸੀਜ਼ਨ ਵਿੱਚ ਦੇਖਿਆ ਗਿਆ ਸੀ। ਲੀਜ਼ਾ ਰੇਅ ਵੀ ਪਿਛਲੇ ਸਾਲ ਕਲੋਜ਼ ਟੂ ਦਾ ਬੋਨ ਨਾਂ ਦੀ ਕਿਤਾਬ ਲਿਖ ਕੇ ਲੇਖਕ ਬਣ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਲੀਜ਼ਾ ਰੇਅ ਇੱਕ ਕੈਨੇਡੀਅਨ ਅਦਾਕਾਰਾ ਅਤੇ ਸਾਬਕਾ ਫੈਸ਼ਨ ਮਾਡਲ ਹੈ। ਉਸਦੇ ਪਿਤਾ ਇੱਕ ਬੰਗਾਲੀ ਭਾਰਤੀ ਪਿਤਾ ਅਤੇ ਮਾਂ ਇੱਕ ਪੋਲਿਸ਼ ਔਰਤ ਸੀ। ਉਹ ਈਟੋਬੀਕੋਕ, ਟੋਰਾਂਟੋ ਵਿੱਚ ਵੱਡੀ ਹੋਈ। ਉਸਦੇ ਪਿਤਾ ਨੂੰ ਫਿਲਮਾਂ ਪਸੰਦ ਸਨ ਅਤੇ ਉਹ ਉਸਦੇ ਨਾਲ ਫੈਡਰਿਕੋ ਫੇਲਿਨੀ ਅਤੇ ਸਤਿਆਜੀਤ ਰੇ ਦੀਆਂ ਫਿਲਮਾਂ ਦੇਖਦੇ ਸਨ।
ਉਹ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ, ਫਿਰ ਜਦੋਂ ਉਹ 16 ਸਾਲ ਦੀ ਸੀ ਤਾਂ ਉਸ ਨੂੰ ਮਾਡਲਿੰਗ ਦਾ ਆਫਰ ਮਿਲਿਆ। ਬਾਅਦ ਵਿੱਚ ਉਹ ਬਾਂਬੇ ਡਾਇੰਗ ਦੇ ਇੱਕ ਵਿਗਿਆਪਨ ਵਿੱਚ ਦਿਖਾਈ ਦਿੱਤੀ ਅਤੇ ਫਿਰ ਫਿਲਮਾਂ ਲਈ ਪੇਸ਼ਕਸ਼ਾਂ ਆਈਆਂ। ਉਸ ਨੇ ਹਿੰਦੀ ਦੇ ਨਾਲ-ਨਾਲ ਸਾਊਥ ਦੀਆਂ ਫ਼ਿਲਮਾਂ ਵੀ ਕੀਤੀਆਂ।
View this post on Instagram
View this post on Instagram