ਇਹ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣ ਪਾਏ ਕੌਣ ਹੈ ਇਹ ਅਦਾਕਾਰਾ !

written by Shaminder | July 22, 2021

ਬਾਲੀਵੁੱਡ ਅਦਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਇੱਕ ਹੋਰ ਬਾਲੀਵੁੱਡ ਅਦਾਕਾਰਾ ਦੀ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।

juhi-chawala Image From Instagram

ਹੋਰ ਪੜ੍ਹੋ : ਬਲਵੀਰ ਬੋਪਾਰਾਏ ਨੇ ਮਨਾਇਆ ਜਨਮ ਦਿਨ, ਤਸਵੀਰ ਕੀਤੀ ਸਾਂਝੀ 

Juhi Chawla Image From Instagram

ਨੱਬੇ ਦੇ ਦਹਾਕੇ ਦੀ ਪ੍ਰਸਿੱਧ ਇਹ ਅਦਾਕਾਰਾ ਅੱਜ ਬੇਸ਼ੱਕ ਬਾਲੀਵੁੱਡ ਇੰਡਸਟਰੀ ਤੋਂ ਦੂਰ ਹੈ । ਪਰ ਉਸ ਦੀ ਮੁਸਕਰਾਹਟ ਦੇ ਲੋਕ ਅੱਜ ਵੀ ਦੀਵਾਨੇ ਹਨ । ਹੰਸੂ ਹੰਸੂ ਕਰਦਾ ਚਿਹਰਾ ਹਰ ਕਿਸੇ ਦੀ ਪਹਿਲੀ ਪਸੰਦ ਸੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਜੂਹੀ ਚਾਵਲਾ ਦੀ ।

Juhi Chawla Image From Instagram

ਤਸਵੀਰ ‘ਚ ਜਿਸ ਅਦਾਕਾਰਾ ਨੂੰ ਤੁਸੀਂ ਵੇਖ ਰਹੇ ਹੋ ਇਹ ਜੂਹੀ ਚਾਵਲਾ ਹੀ ਹਨ । ਜਿਨ੍ਹਾਂ ਨੂੰ ਪਛਾਨਣਾ ਵੀ ਮੁਸ਼ਕਿਲ ਹੈ ।ਦੱਸ ਦਈਏ ਕਿ ਜੂਹੀ ਚਾਵਲਾ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Juhi Chawla Image From Instagram

ਜਿਸ ‘ਚ ਕਿਆਮਤ ਸੇ ਕਿਆਮਤ ਤੱਕ, ਇਸ਼ਕ, ਬੋਲ ਰਾਧਾ ਬੋਲ, ਡਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਅੱਜ ਕੱਲ੍ਹ ਉਹ ਜ਼ਿਆਦਾਤਰ ਆਪਣੀ ਖੇਤੀ ਦੇ ਕੰਮਾਂ ‘ਚ ਰੁੱਝੀ ਦਿਖਾਈ ਦਿੰਦੀ ਹੈ ।

 

0 Comments
0

You may also like