ਸਿੱਧੂ ਮੂਸੇਵਾਲਾ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਉਹ ਆਪਣੇ ਗੀਤਾਂ ਦੀ ਵੱਖਰੀ ਸ਼ੈਲੀ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦੇ ਗੀਤ ਯੰਗਸਟਰ ਦੀ ਪਹਿਲੀ ਪਸੰਦ ਹਨ । ਜਿੱਥੇ ਗੀਤਾਂ ਦੇ ਨਾਲ ਉਨ੍ਹਾਂ ਨੇ ਇੰਡਸਟਰੀ ‘ਚ ਖਾਸ ਪਛਾਣ ਬਣਾਈ ਹੈ ।ਬੀਤੇ ਦਿਨੀਂ ਉਨ੍ਹਾਂ ਦਾ ਇੱਕ ਗੀਤ ਆਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ ।
ਗੀਤਾਂ ਦੇ ਨਾਲ ਜਿੱਥੇ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਉੱਥੇ ਹੀ ਉਹ ਆਪਣੇ ਜਿੱਥੇ ਗਾਇਕੀ ‘ਚ ਸਿੱਧੂ ਨਿੱਤ ਮੱਲਾਂ ਮਾਰ ਰਹੇ ਹਨ, ਉੱਥੇ ਹੀ ਆਪਣੇ ਗੀਤਾਂ ਕਰਕੇ ਕਈ ਵਾਰ ਵਿਵਾਦਾਂ ‘ਚ ਵੀ ਰਹੇ ਹਨ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਪੰਜਾਬ’ ਹੋਇਆ ਰਿਲੀਜ਼
ਵਿਵਾਦਾਂ ਦੇ ਨਾਲ ਸਿੱਧੂ ਦਾ ਨਾਤਾ ਪੁਰਾਣਾ ਰਿਹਾ ਹੈ । ਸਿੱਧੂ ਜਲਦ ਹੀ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ । ਉਨ੍ਹਾਂ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਜਲਦ ਹੀ ਰਿਲੀਜ਼ ਹੋਵੇਗੀ।ਸਿੱਧੂ ਦੀ ਏਨੀਂ ਦਿਨੀਂ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ।
ਇਸ ਤਸਵੀਰ ‘ਚ ਉਨ੍ਹਾਂ ਦੇ ਵਾਲਾਂ ਦੀ ਕਟਿੰਗ ਕੀਤੀ ਹੋਈ ਹੈ ਅਤੇ ਉਹ ਬਹੁਤ ਹੀ ਕਿਊਟ ਵਿਖਾਈ ਦੇ ਰਹੇ ਹਨ । ਇਹ ਤਸਵੀਰ ਉਨ੍ਹਾਂ ਦੇ ਸਕੂਲ ਟਾਈਮ ਦੀ ਹੈ ।
View this post on Instagram