ਅਦਾਕਾਰਾ ਹੈਲਨ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਆਸ਼ਾ ਭੋਂਸਲੇ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

written by Rupinder Kaler | September 08, 2021

ਗਾਇਕਾ ਆਸ਼ਾ ਭੋਂਸਲੇ (asha bhosle) ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਫ਼ਿਲਮ ਇੰਡਸਟਰੀ ਵਿੱਚ ਉਹਨਾਂ ਦੇ ਪ੍ਰਸ਼ੰਸਕ ‘ਆਸ਼ਾ ਤਾਈ’ ਦੇ ਨਾਂਅ ਨਾਲ ਜਾਣਦੇ ਹਨ । ਆਸ਼ਾ ਭੋਂਸਲੇ (asha bhosle) ਨੇ ਆਪਣੇ ਗਾਇਕੀ ਦੇ ਸਫ਼ਰ ਦੌਰਾਨ ਕਈ ਹੀਰੋਇਨਾਂ ਲਈ ਗਾਣੇ ਗਾਏ, ਪਰ ਇਹਨਾਂ ਹੀਰੋਇਨਾਂ ਵਿੱਚੋਂ ਆਸ਼ਾ ਭੋਂਸਲੇ ਨੂੰ ਹੇਲਨ ਸਭ ਤੋਂ ਵੱਧ ਪਸੰਦ ਹੈ ।

Asha Bhosle Pic Courtesy: Instagram

ਹੋਰ ਪੜ੍ਹੋ :

ਯੁਵਰਾਜ ਹੰਸ ਨੇ ਅਮਰਿੰਦਰ ਗਿੱਲ ਦੇ ‘ਯਾਰੀਆਂ’ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਇਆ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Happy Birthday Asha Bhosle Pic Courtesy: Instagram

ਆਸ਼ਾ ਭੋਂਸਲੇ (asha bhosle) ਨੇ ਇੱਕ ਵਾਰ ਕਿਹਾ ਸੀ ‘ਉਹ ਏਨੀਂ ਖੂਬਸੂਰਤ ਹੈ ਕਿ ਜਿਸ ਸਮੇਂ ਉਹ ਕਮਰੇ ਵਿੱਚ ਆਉਂਦੀ ਸੀ ਤਾਂ ਮੈਂ ਆਪਣਾ ਗਾਣਾ ਰੋਕ ਕੇ ਹੇਲਨ ਨੂੰ ਦੇਖਣ ਲੱਗ ਜਾਂਦੀ ਸੀ, ਇਥੋਂ ਤੱਕ ਕਿ ਮੈਂ ਉਸ ਨੂੰ ਕਿਹਾ ਸੀ ਕਿ ਜਦੋਂ ਮੈਂ ਰਿਕਾਰਡਿੰਗ ਕਰਦੀ ਹੋਵਾਂ, ਉਹ ਅੰਦਰ ਨਾ ਆਵੇ !

ਆਸ਼ਾ (asha bhosle) ਨੇ ਇੱਕ ਵਾਰ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਉਹ ਮੁੰਡਾ ਹੁੰਦੀ ਤਾਂ ਉਹ ਹੇਲਨ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀ । ਆਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1946 ਵਿੱਚ ਕੀਤੀ ਸੀ ਅਤੇ ਉਹਨਾਂ ਨੇ ਲੰਮੇ ਸਮੇਂ ਤੱਕ ਆਪਣਾ ਕੰਮ ਜਾਰੀ ਰੱਖਿਆ।

0 Comments
0

You may also like