ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਪ੍ਰੈਗਨੇਸੀ ਦੌਰਾਨ ਇਸ ਤਰ੍ਹਾਂ ਖੁਦ ਨੂੰ ਰੱਖ ਰਹੀ ਹੈ ਫਿੱਟ, ਤਸਵੀਰ ਸ਼ੇਅਰ ਕਰਕੇ ਦੱਸਿਆ ਫਿੱਟਨੈਸ ਦਾ ਰਾਜ

written by Shaminder | January 25, 2021

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਜਲਦ ਹੀ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ।ਉਹ ਆਪਣੀ ਪ੍ਰੈਗਨੇਂਸੀ ਨੂੰ ਵੀ ਖੂਬ ਇਨਜੁਆਏ ਕਰ ਰਹੀ ਹੈ ।ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਹੈ । kareena ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣਾ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਥੋੜਾ ਜਿਹਾ ਯੋਗ…ਸ਼ਾਂਤੀ’। ਹੋਰ ਪੜ੍ਹੋ : 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਹਿੱਸਾ ਲੈਣ ਲਈ ਹਰਭਜਨ ਮਾਨ ਤੇ ਅਮਿਤੋਜ ਮਾਨ ਦਿੱਲੀ ਰਵਾਨਾ
kareena ਕਰੀਨਾ ਦੀ ਇਸ ਤਸਵੀਰ ‘ਤੇ ਉਨ੍ਹਾਂ ਦੇ ਫੈਨਸ ਵੱਲੋਂ ਕਮੈਂਟਸ ਕੀਤੇ ਜਾ ਰਹੇ ਹਨ । ਕਰੀਨਾ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਜਿੱਥੇ ਆਪਣੀ ਫਿਟਨੈਸ ਦਾ ਰਾਜ ਦੱਸਿਆ ਹੈ । ਉੱਥੇ ਹੀ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਖੁਦ ਨੂੰ ਫਿੱਟ ਰੱਖਣ ਲਈ ਯੋਗ ਦਾ ਸਹਾਰਾ ਲੈਣ ਲਈ ਕਿਹਾ ਹੈ। kareena kapoor ਦੱਸ ਦਈਏ ਕਿ ਕਰੀਨਾ ਕਪੂਰ ਜਲਦ ਹੀ ‘ਲਾਲ ਸਿੰਘ ਚੱਡਾ’ ‘ਚ ਨਜ਼ਰ ਆੳੇੁਣਗੇ ।ਇਸ ਤੋਂ ਪਹਿਲਾਂ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚ ਨਜ਼ਰ ਆਏ ਸਨ ।

0 Comments
0

You may also like