28 ਸਾਲ ਬਾਅਦ ਗੋਵਿੰਦਾ ਦੀ ਹੀਰੋਇਨ ਇਸ ਤਰ੍ਹਾਂ ਦੀ ਆਉਂਦੀ ਹੈ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

written by Shaminder | June 21, 2021

ਗੋਵਿੰਦਾ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਫ਼ਿਲਮ ‘ਆਂਖੇ’ ਤਾਂ ਤੁਹਾਨੂੰ ਸਭ ਨੂੰ ਯਾਦ ਹੀ ਹੋਵੇਗੀ । ਇਸ ਫ਼ਿਲਮ ‘ਚ ਉਹ ਚੰਕੀ ਪਾਂਡੇ ਦੇ ਨਾਲ ਦਿਖਾਈ ਦਿੱਤੇ ਸਨ । ਇਹ ਫ਼ਿਲਮ ਉਸ ਸਮੇਂ ਸੁਪਰ ਹਿੱਟ ਸਾਬਿਤ ਹੋਈ ਸੀ । ਫ਼ਿਲਮ ‘ਚ ਗੋਵਿੰਦਾ ਦੇ ਨਾਲ ਅਦਾਕਾਰਾ ਰਿਤੂ ਸ਼ਿਵਪੁਰੀ ਨਜ਼ਰ ਆਈ ਸੀ । ਇਸ ਫ਼ਿਲਮ ਦਾ ਗਾਣਾ ‘ਲਾਲ ਦੁਪੱਟੇ ਵਾਲੀ’ ਕਾਫੀ ਮਸ਼ਹੂਰ ਹੋਇਆ ਸੀ ।

Ritu Image From Instagram
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੇ ਜਾ ਰਹੇ ਇਸ ਬੱਚੀ ਦੇ ਵੀਡੀਓ 
Ritu Image From Instagram
ਇਸ ਫ਼ਿਲਮ ਦੇ ਨਾਲ ਹੀ ਰਿਤੂ ਸ਼ਿਵਪੁਰੀ ਵੀ ਹਿੱਟ ਗੋ ਗਈ ਸੀ । ਇਸ ਫ਼ਿਲਮ ਨੂੰ ਰਿਲੀਜ਼ ਹੋਏ ੨੮ ਸਾਲ ਹੋ ਚੁੱਕੇ ਹਨ ਅਤੇ ਰਿਤੂ ਸ਼ਿਵਪੁਰੀ 28 ਸਾਲ ਬਾਅਦ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ । ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ । ਅੱਜ ਕੱਲ੍ਹ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਦਿਖਾਈ ਦਿੰਦੀ ਹੈ ।
Ritu shivpuri Image From Instagram
ਫ਼ਿਲਮਾਂ ‘ਚ ਬ੍ਰੇਕ ਲੈਣ ਤੋਂ ਬਾਅਦ ਉਹ ਜਵੈਲਰੀ ਡਿਜ਼ਾਈਨਰ ਬਣ ਗਈ ਹੈ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਕਾਫੀ ਗਲੈਮਰਸ ਵਿਖਾਈ ਦੇ ਰਹੀ ਹੈ । ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਰਿਐਕਸ਼ਨ ਦੇ ਰਹੇ ਹਨ ।
 
View this post on Instagram
 

A post shared by Ritu Shivpuri (@riitushivpuri)

0 Comments
0

You may also like