ਇਸ ਤਰ੍ਹਾਂ ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਨੂੰ ਮਿਲੀ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਖਬਰ, ਸਾਥੀ ਨੇ ਦਿੱਤੀਆਂ ਸੀ ਮੁਬਾਰਕਾਂ, ਆਡੀਓ ਵਾਇਰਲ

written by Lajwinder kaur | July 22, 2022

Audio of Lawrence Bishnoi speaking to shooter:  ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਚ ਰੋਜ਼ਾਨਾ ਨਵੇਂ ਅਤੇ ਅਹਿਮ ਖੁਲਾਸੇ ਹੋ ਰਹੇ ਹਨ। ਹੁਣ ਇਸ ਕੇਸ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ।  ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਇੱਕ ਗੁਰਗੇ ਵਿਚਕਾਰ ਹੋਈ ਗੱਲਬਾਤ ਦੀ ਇੱਕ ਆਡੀਓ ਸਾਹਮਣੇ ਆਈ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਰਣਵੀਰ ਸਿੰਘ ਦੀ ਬਿਨ੍ਹਾਂ ਕੱਪੜਿਆਂ ਵਾਲੀਆਂ ਵਾਇਰਲ ਤਸਵੀਰਾਂ ‘ਤੇ ਰਾਖੀ ਸਾਵੰਤ ਨੇ ਕਿਹਾ- ਅਜਿਹੀ ਫੋਟੋ ਕਲਿੱਕ ਕਰਨਾ ਮਜਬੂਰੀ ਸੀ ਕਿਉਂਕਿ ਉਸ ਦੇ ਕੱਪੜੇ...

Sidhu Moose Wala Murder Case: Punjab Police gets 7-day remand of Lawrence Bishnoi Image Source: Twitter

ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਐਨ ਉਪਰੰਤ ਦੀ ਹੈ। ਜਦੋਂ ਲਾਰੈਂਸ ਦੇ ਸਾਥੀ ਨੇ  ਜੇਲ੍ਹ ‘ਚ ਲਾਰੈਂਸ ਨੂੰ ਫੋਨ ਕਰਕੇ ਇਸ ਮਿਸ਼ਨ ਦੇ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਸੀ।

Sidhu Moosewala Father mother ,,,-min

ਆਡੀਓ ਲਾਰੈਂਸ ਦੇ ਕਰੀਬੀ ਦੋਸਤ ਦੀ ਹੈ। ਟੀਵੀ 'ਤੇ ਮੂਸੇਵਾਲਾ ਦੇ ਕਤਲ ਦੀ ਖ਼ਬਰ ਦੇਖ ਕੇ ਉਸ ਨੇ ਲਾਰੈਂਸ ਨੂੰ ਜੇਲ੍ਹ ਵਿੱਚ ਛੋਟੇ ਨੰਬਰ 'ਤੇ ਫੋਨ ਲਾਇਆ। ਇੱਕ ਬੈਰਕ 'ਚ ਕਈ ਕੈਦੀ ਵਰਤੋਂ ਕਰਦੇ ਹਨ। ਫਿਰ ਲਾਰੈਂਸ ਨੂੰ ਸਾਥੀ ਨੇ ਦੱਸਿਆ ਕਿ ਮੂਸੇਵਾਲਾ ਦਾ ਕੰਮ ਹੋ ਗਿਆ ਹੈ। ਪੁਲਿਸ ਸੈੱਲ ਮੁਤਾਬਕ ਆਵਾਜ਼ ਲਾਰੈਂਸ ਦੀ ਹੀ ਹੈ। ਫੋਨ ਚ ਸਾਥੀ ਕਹਿ ਰਿਹਾ ਹੈ ਕਿ ਬਹੁਤ-ਬਹੁਤ ਮੁਬਾਰਕਾਂ ਭਰਾ ਨੂੰ..’। ਫਿਰ ਉਹ ਅੱਗੇ ਕਹਿਦਾ ਹੈ ‘ਗਿਆਨੀ ਚੜ੍ਹਾ ਦਿੱਤਾ ਗੱਡੀ’। ਲਾਰੈਂਸ ਨੂੰ ਸਾਫ਼ ਸੁਣਾਈ ਨਹੀਂ ਦਿੰਦਾ ਤੇ ਫਿਰ ਉਸਦਾ ਸਾਥੀ ਕਹਿੰਦਾ ਹੈ- ‘ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...ਮੂਸੇਵਾਲਾ ਮਾਰ ਦਿੱਤਾ’। ਇਸ ਤੋਂ ਬਾਅਦ ਫੋਨ ਕੱਟ ਦਿੰਦਾ ਹੈ। ਇਹ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਆਡੀਓ ਦੀ ਪੀਟੀਸੀ ਪੰਜਾਬੀ ਕੋਈ ਪੁਸ਼ਟੀ ਨਹੀਂ ਕਰਦਾ।

Sidhu Moose Wala died 15 minutes after attack, right elbow was broken; post-mortem report makes shocking revelations

ਦੱਸ ਦਈਏ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਕੁੱਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੁਲਿਸ ਦੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ‘ਚ ਛੇ ਸ਼ਾਰਪ ਸ਼ੂਟਰ ਸ਼ਾਮਿਲ ਸਨ। ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਤਿੰਨ ਸ਼ਾਰਪ ਸੂਟਰਾਂ ਨੂੰ ਗ੍ਰਿਫਤਾਰ ਕੀਤਾ। ਹੁਣ ਪੁਲਿਸ ਨੂੰ ਛੇਵੇਂ ਸ਼ਾਰਪ ਸ਼ੂਟਰ ਦੀ ਭਾਲ ਹੈ।

ਇੱਥੇ ਕਲਿੱਕ ਕਰਕੇ ਸੁਣੋ।

You may also like