ਮਾਧੁਰੀ ਦੀਕਸ਼ਿਤ ਦੇ ਬੇਟੇ ਨੇ ਇਸ ਤਰ੍ਹਾਂ ਕੀਤੀ ਕਿਚਨ ‘ਚ ਮੰਮੀ ਦੀ ਹੈਲਪ, ਵੀਡੀਓ ਹੋ ਰਿਹਾ ਵਾਇਰਲ

written by Shaminder | June 15, 2021

ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮਾਧੁਰੀ ਦਾ ਬੇਟਾ ਪੋਹਾ ਬਣਾ ਕੇ ਆਪਣੀ ਮੰਮੀ ਅਤੇ ਡੈਡੀ ਨੂੰ ਕਰਵਾਉਂਦਾ ਨਜ਼ਰ ਆ ਰਿਹਾ ਹੈ । ਅਦਾਕਾਰਾ ਦੇ ਬੇਟੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਨੂੰ ਪੋਹਾ ਟੇਸਟ ਕਰਾਵੇ ਇਸ ਲਈ ਉਹ ਦੋਹਾਂ ਦੇ ਆਲੇ ਦੁਆਲੇ ਚਮਚ ਘੁਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ।

Madhuri Image From Instagram
ਹੋਰ ਪੜ੍ਹੋ : ਜ਼ਿਆਦਾ ਕੇਲੇ ਖਾਣ ਨਾਲ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ 
Madhuri Dixit Image From Instagram
ਪਰ ਅਖੀਰ ‘ਚ ਉਹ ਆਪਣੇ ਪਿਤਾ ਨੂੰ ਪੋਹਾ ਟੇਸਟ ਕਰਵਾਉਂਦਾ ਹੈ ।ਜਿਸ ‘ਤੇ ਮਾਧੁਰੀ ਦੀਕਸ਼ਿਤ ਹੱਸਦੀ ਨਜ਼ਰ ਆ ਰਹੀ ਹੈ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਜੋ ਕਿ ਮਾਧੁਰੀ ਦੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ ।
Madhuri with Family Image From Instagram
ਮਾਧੁਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਏਨੀਂ ਦਿਨੀਂ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ‘ਖਲਨਾਇਕ’, ‘ਕੋਇਲਾ’ ‘ਦਿਲ’ ਸਣੇ ਕਈ ਫ਼ਿਲਮਾਂ ਦਿੱਤੀਆਂ ਹਨ ।
 
View this post on Instagram
 

A post shared by Voompla (@voompla)

0 Comments
0

You may also like