ਮਾਸਟਰ ਸਲੀਮ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਇਸ ਤਰ੍ਹਾਂ ਮਿਲਿਆ ਸੀ ਮੌਕਾ, ਜਾਣੋਂ ਦਿਲਚਸਪ ਕਹਾਣੀ

Written by  Rupinder Kaler   |  September 14th 2021 01:14 PM  |  Updated: September 14th 2021 01:14 PM

ਮਾਸਟਰ ਸਲੀਮ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਇਸ ਤਰ੍ਹਾਂ ਮਿਲਿਆ ਸੀ ਮੌਕਾ, ਜਾਣੋਂ ਦਿਲਚਸਪ ਕਹਾਣੀ

ਮਾਸਟਰ ਸਲੀਮ (master Saleem) ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਨੇ ਬਚਪਨ ਵਿੱਚ ਹੀ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ । ਉਸਤਾਦ ਪੂਰਨ ਸ਼ਾਹ ਕੋਟੀ ਦੇ ਬੇਟਾ ਹੋਣ ਕਰਕੇ ਮਾਸਟਰ ਸਲੀਮ ਨੇ ਮਹਿਜ਼ ਛੇ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਵਿੱਦਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ 10 ਸਾਲ ਦੀ ਉਮਰ ਵਿੱਚ ਮਾਸਟਰ ਸਲੀਮ (master Saleem) ਦੀ ਪਹਿਲੀ ਕੈਸੇਟ 'ਚਰਖੇ ਦੀ ਘੂਕ' ਰਿਲੀਜ਼ ਹੋਈ ਸੀ । ਮਾਸਟਰ ਸਮੀਮ ਦੀ ਗਾਇਕੀ ਮਾਸਟਰੀ ਦੇਖ ਕੇ ਹੀ ਲੋਕ ਉਸ ਦੇ ਗਾਣੇ ਸੁਣਨਾ ਪਸੰਦ ਕਰਦੇ ਹਨ ।

master saleem

ਹੋਰ ਪੜ੍ਹੋ :

ਗਾਇਕ ਮੀਕਾ ਸਿੰਘ ਨੇ ਗੁਰਦੁਆਰਾ ਪਾਉਂਟਾ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ

master saleem Pic Courtesy: Instagram

ਇੱਥੋਂ ਤੱਕ ਕੀ ਬਾਲੀਵੁੱਡ ਵੀ ਉਸ ਦੀ ਸੁਰੀਲੀ ਆਵਾਜ਼ ਦਾ ਦੀਵਾਨਾ ਹੈ । ਪਰ ਮਾਸਟਰ ਸਲੀਮ (master Saleem) ਨੂੰ ਬਾਲੀਵੁੱਡ ਵਿਚ ਗਾਉਣ ਦਾ ਮੌਕਾ ਕਿਸ ਤਰ੍ਹਾਂ ਮਿਲਿਆ ਇਸ ਪਿੱਛੇ ਦਿਲਚਸਪ ਕਹਾਣੀ ਹੈ । ਜਿਸ ਦਾ ਖੁਲਾਸਾ ਖੁਦ ਮਾਸਟਰ ਸਲੀਮ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਮਾਸਟਰ ਸਲੀਮ (master Saleem) ਨੇ ਦੱਸਿਆ ਕਿ ਇੱਕ ਦਿਨ ਉਹ ਜਲੰਧਰ ਦੇ ਦੇਵੀ ਤਲਾਬ ਮੰਦਰ ਵਿੱਚ ਕਿਸੇ ਜਾਗਰਣ ਵਿੱਚ ਗਾਉਣ ਲਈ ਗਿਆ ਸੀ । ਇਸ ਜਾਗਰਣ ਦਾ ਸਿੱਧਾ ਪ੍ਰਸਾਰਣ ਕਿਸੇ ਧਾਰਮਿਕ ਚੈਨਲ ’ਤੇ ਚੱਲ ਰਿਹਾ ਸੀ ।

master saleem Pic Courtesy: Instagram

ਕੁਦਰਤੀ ਇਸ ਜਾਗਰਣ ਦਾ ਪ੍ਰਸਾਰਣ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸ਼ੰਕਰ ਮਹਾਦੇਵਨ ਤੇ ਉਹਨਾਂ ਦੀ ਟੀਮ ਨੇ ਟੀਵੀ ਤੇ ਦੇਖ ਲਿਆ । ਇਸ ਪ੍ਰੋਗਰਾਮ ਦੇ ਅਗਲੇ ਹੀ ਦਿਨ ਸ਼ੰਕਰ ਮਹਾਦੇਵਨ ਦਾ ਫੋਨ ਸਲੀਮ ਕੋਲ ਆ ਗਿਆ । ਜਦੋਂ ਸ਼ੰਕਰ ਮਹਾਦੇਵਨ ਨੇ ਸਲੀਮ ਨਾਲ ਗੱਲ ਕੀਤੀ ਤਾਂ ਉਸ ਨੇ ਸੋਚਿਆ ਕਿ ਕੋਈ ਉਸ ਨਾਲ ਮਜ਼ਾਕ ਕਰ ਰਿਹਾ ਹੈ । ਜਿਸ ਤੋਂ ਬਾਅਦ ਮਾਸਟਰ ਸਲੀਮ (master Saleem) ਨੇ ਫੋਨ ਕੱਟ ਦਿੱਤਾ । ਪਰ ਅਗਲੇ ਹੀ ਪਲ ਸ਼ੰਕਰ ਮਹਾਦੇਵਨ ਨੇ ਫਿਰ ਸਲੀਮ ਨੂੰ ਫੋਨ ਕੀਤਾ ਤੇ ਆਪਣੇ ਬਾਰੇ ਦੱਸਿਆ ।

ਸ਼ੰਕਰ ਮਹਾਦੇਵਨ ਨੇ ਸਲੀਮ (master Saleem) ਨੂੰ ਕਿਹਾ ਕਿ ਉਸ ਦੀ ਗਾਇਕੀ ਉਹਨਾਂ ਨੂੰ ਪਸੰਦ ਆਈ ਹੈ ਤੇ ਉਹ ਤੇ ਉਹਨਾਂ ਦੀ ਟੀਮ ਚਾਹੁੰਦੀ ਹੈ ਕਿ ਸਲੀਮ ਉਹਨਾਂ ਦੀ ਫ਼ਿਲਮ ‘ਹੇ ਬੇਬੀ’ ਲਈ ਗਾਣਾ ਗਾਵੇ । ਸਲੀਮ (master Saleem) ਨੇ ਮੁੰਬਈ ਲਈ ਫਲੈਟ ਫੜੀ ਤੇ ਮੁੰਬਈ ਪਹੁੰਚ ਗਿਆ ਤੇ ‘ਮਸਤ ਕਲੰਦਰ’ ਗੀਤ ਰਿਕਾਰਡ ਕਰਵਾਇਆ ।

ਇਹ ਗੀਤ ਏਨਾਂ ਹਿੱਟ ਹੋਇਆ ਕਿ ਇਸ ਗੀਤ ਨੇ ਮਾਸਟਰ ਸਲੀਮ ਨੂੰ ਬਾਲੀਵੁੱਡ ਵਿੱਚ ਪਹਿਚਾਣ ਦਿਵਾ ਦਿੱਤੀ, ਤੇ ਮਾਸਟਰ ਸਲੀਮ ਨੂੰ ਹੋਰ ਗਾਣਿਆਂ ਦੀ ਪੇਸ਼ਕਸ਼ ਮਿਲਣ ਲੱਗੀ । ਇਸ ਤੋਂ ਬਾਅਦ ਸਲੀਮ ਨੇ ਟਸ਼ਨ ਮੇਈ, ਮਾਂ ਦਾ ਲਾਡਲਾ ਸਮੇਤ ਕਈ ਹਿੱਟ ਗਾਣੇ ਦਿੱਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network