ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਨੂੰ ਗਾਇਕ ਜੈਜ਼ੀ ਬੀ ਨੇ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡੀਓ

written by Lajwinder kaur | February 22, 2022

ਕੌਮਾਂਤਰੀ ਮਾਂ ਬੋਲੀ ਦਿਵਸ ਜੋ ਕਿ ਹਰ ਸਾਲ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਮਾਂ ਬੋਲੀ ਪੰਜਾਬੀ ਦੇ ਲਈ ਆਪਣੇ ਪਿਆਰ ਨੂੰ ਜ਼ਾਹਿਰ ਕੀਤਾ ਹੈ। ਗਾਇਕ ਜੈਜ਼ੀ ਬੀ ਨੇ ਵੀ ਮਾਂ ਬੋਲੀ ਲਈ ਸਤਿਕਾਰ ਤੇ ਪਿਆਰ ਜ਼ਾਹਿਰ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਆਪਣੇ ਨਿੱਕੇ ਭਰਾ ਜੇਹ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਜੇਹ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿ

jazzy b visits golden temple

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜੈਜ਼ੀ ਬੀ ਨੇ ਲਿਖਿਆ ਹੈ- ‘ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਇਹੋ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੀ ਰੱਖਣਾ ਸਾਡਾ ਸਭ ਦਾ ਫ਼ਰਜ਼ ਆ 🙏 #ਪੰਜਾਬੀ #ਮਾਂਬੋਲੀ’। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ ਮਾਂ ਬੋਲੀ ਦੇ ਨਾਲ ਅਪਲੋਡ ਕੀਤਾ ਹੈ। ਵੀਡੀਓ ਚ ਦੇਖ ਸਕਦੇ ਹੋਏ ਜੈਜ਼ੀ ਬੀ ਨੇ ਜੋ ਕੁੜਤਾ ਪਾਇਆ ਹੋਇਆ ਹੈ ਉਸ ਉੱਤੇ ਪੰਜਾਬੀ ਬੋਲੀ ਦੇ ਅੱਖਰ ਪ੍ਰਿੰਟ ਕੀਤੇ ਹੋਏ ਨੇ। ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਵੀਡੀਓ ਪਾ ਕੇ ਪਤੀ ਯੁਵਰਾਜ ਹੰਸ ਨੂੰ ਕੀਤਾ ਵਿਸ਼

Sip In Some Masala With Satinder Satti’s Chaa Da Cup

ਇਸ ਤੋਂ ਇਲਾਵਾ ਆਪਣੇ ਸ਼ਬਦਾਂ ਦੇ ਜਾਦੂ ਨਾਲ ਹਰ ਇੱਕ ਦੇ ਦਿਲ ਨੂੰ ਛੂਹਣ ਵਾਲੀ ਐਂਕਰ, ਗਾਇਕਾ ਤੇ ਐਕਟਰੈੱਸ ਸਤਿੰਦਰ ਸੱਤੀ ਨੇ ਵੀ ਬਾਬਾ ਨਜ਼ਮੀ ਦੀ ਲਿਖੀ ਕਵਿਤਾ ਦੇ ਬੋਲਾਂ ਨੂੰ ਸਾਂਝਾ ਕੀਤਾ ਹੈ। ਇਸ ਪੋਸਟਰ ਉੱਤੇ ਲਿਖਿਆ ਹੈ- ‘ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ । ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ’।  ਪ੍ਰਸ਼ੰਸਕ ਵੀ ਇਸ ਪੋਸਟ ਉੱਤੇ ਕਮੈਂਟ ਕਰਕੇ ਸਾਰੇ ਹੀ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ।

 

View this post on Instagram

 

A post shared by Jazzy B (@jazzyb)

 

 

View this post on Instagram

 

A post shared by Jazzy B (@jazzyb)

You may also like