ਸੋਨੂੰ ਸੂਦ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਸਾਥੀ ਕਲਾਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਜਵਾਬ

written by Rupinder Kaler | February 05, 2021

ਕਿਸਾਨ ਧਰਨੇ ਨੂੰ ਲੈ ਕੇ ਜਦਂੋ ਤੋਂ ਹਾਲੀਵੁੱਡ ਦੀਆਂ ਕੁਝ ਹਸਤੀਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਦੋਂ ਤੋਂ ਬਾਲੀਵੁੱਡ ਵਿੱਚ ਵੀ ਹਲਚਲ ਮੱਚ ਗਈ ਹੈ। ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕੁਝ ਸਿਤਾਰੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ਤੇ ਕੁਝ ਮੋਦੀ ਸਰਕਾਰ ਦਾ ਪੱਖ ਪੂਰ ਰਹੇ ਹਨ । ਇਸ ਸਭ ਦੇ ਚਲਦੇ ਸੋਨੂੰ ਸੂਦ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ । ਹੋਰ ਪੜ੍ਹੋ : ਅਦਾਕਾਰਾ ਗੌਹਰ ਖ਼ਾਨ ਨੇ ਕਿਸਾਨਾਂ ਦੇ ਹੱਕ ‘ਚ ਟਵੀਟ ਕਰਦੇ ਹੋਏ ਲਿਖਿਆ ‘ਕੀ ਕਿਸਾਨਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ’ ਗਾਇਕ ਕਰਣ ਔਜਲਾ ਨੇ ਕਿਸਾਨ ਧਰਨੇ ’ਚ ਸ਼ਹੀਦ ਹੋਏ ਮਨਪ੍ਰੀਤ ਦੇ ਪਰਿਵਾਰ ਦੀ ਕੀਤੀ ਆਰਥਿਕ ਮਦਦ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ ਸੋਨੂੰ ਸੂਦ ਨੇ ਲਿਖਿਆ ਹੈ, "ਗਲਤ ਨੂੰ ਸਹੀ ਕਹਾਂਗੇ ਤਾਂ ਨੀਂਦ ਕਿਵੇਂ ਆਵੇਗੀ?" ਸੋਨੂੰ ਸੂਦ ਦੇ ਇਸ ਟਵੀਟ ਨੂੰ ਲੈ ਕੇ ਲੋਕਾਂ ਦਾ ਮੰਨਣਾ ਹੈ ਸੋਨੂੰ ਨੇ ਇਹ ਟਵੀਟ ਸਰਕਾਰ ਤੇ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਨੂੰ ਲੈ ਕੇ ਕੀਤਾ ਹੈ ਜਿਹੜੇ ਕਿਸਾਨਾਂ ਦੇ ਖਿਲਾਫ ਆਵਾਜ਼ ਉਠਾ ਰਹੇ ਹਨ । image of farmer protest   ਸੋਨੂੰ ਸੂਦ ਦੇ ਇਸ ਟਵੀਟ ਤੇ ਲੋਕ ਰੀ ਟਵੀਟ ਵੀ ਕਰ ਰਹੇ ਹਨ ਸੋਨੂੰ ਸੂਦ ਦੇ ਟਵੀਟ 'ਤੇ ਟਿੱਪਣੀ ਕਰਦਿਆਂ ਲਿਖਿਆ, "ਤੁਸੀਂ ਬਿਲਕੁਲ ਸਹੀ ਹੋ", ਇੱਕ ਹੋਰ ਨੇ ਕਮੈਂਟ ਕੀਤਾ ਹੈ "ਭਰਾ, ਖੁੱਲ੍ਹ ਕੇ ਬੋਲੋ ਤੁਹਾਨੂੰ ਕਿਸ ਗੱਲ ਦਾ ਡਰ"? ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ, 'ਖੁੱਲ੍ਹ ਕੇ ਬੋਲੋ ਸਰ... ਤੁਹਾਡੇ ਮੂੰਹ ਨਾਲ ਦੋਹਰਾ ਟੋਨ ਚੰਗਾ ਨਹੀਂ ਲੱਗਦਾ.... ਕਿਉਂਕਿ ਸਹੀ ਤਾਂ ਸਹੀ ਹੈ ਤੇ ਗਲਤ ਤਾਂ ਗਲਤ ਹੈ, ਤੁਸੀਂ ਹਮੇਸ਼ਾ ਇਕੋ ਗੱਲ ਕਹੀ ਹੈ।"

0 Comments
0

You may also like