ਇਸ ਤਰ੍ਹਾਂ ਸ਼ੁਰੂ ਹੋਈ ਸੀ ਗਾਇਕ ਨਿੰਜਾ ਤੇ ਜਸਮੀਤ ਦੀ ਪ੍ਰੇਮ ਕਹਾਣੀ

written by Rupinder Kaler | September 13, 2021

ਫ਼ਿਲਮ ਇੰਡਸਟਰੀ ਦੀਆਂ ਪ੍ਰੇਮ ਕਹਾਣੀਆਂ ਤੇ ਅਫੇਅਰ ਦੀਆਂ ਖਬਰਾਂ ਤਾਂ ਤੁਸੀਂ ਬਹੁਤ ਸੁਣੀਆਂ ਤੇ ਪੜ੍ਹੀਆਂ ਹੋਣਗੀਆਂ ਪਰ ਅਸੀਂ ਤੁਹਾਨੂੰ ਅਸਲ ਪ੍ਰੇਮ ਕਹਾਣੀ ਦੱਸਾਂਗੇ ਜਿਹੜੀ ਕਿ ਸੱਚੇ ਪਿਆਰ ਦੀ ਕਹਾਣੀ ਹੈ । ਅਸੀਂ ਗੱਲ ਕਰ ਰਹੇ ਹਾਂ ਨਿੰਜਾ ( Ninja) ਤੇ ਉਹਨਾਂ ਦੀ ਪਤਨੀ ਜਸਮੀਤ (Jasmeet ) ਦੀ ਪ੍ਰੇਮ ਕਹਾਣੀ ਦੀ । ਇਸ ਪ੍ਰੇਮ ਕਹਾਣੀ ਦਾ ਖੁਲਾਸਾ ਖੁਦ ਨਿੰਜਾ ਨੇ ਇੱਕ ਸ਼ੋਅ ਦੌਰਾਨ ਕੀਤਾ ਸੀ ।

Pic Courtesy: Instagram

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਹੀਰੋ ਵਿਦਯੁਤ ਜਾਮਵਾਲ ਨੇ ਰੱਖਿਆ ਸੀ ਆਪਣੀ ਮੰਗਣੀ ਨੂੰ ਰਾਜ

Pic Courtesy: Instagram

ਨਿੰਜਾ ( Ninja)  ਨੇ ਦੱਸਿਆ ਸੀ ਇਹ ਪ੍ਰੇਮ ਕਹਾਣੀ ਉਸ ਨੇ ਸ਼ੁਰੂ ਨਹੀਂ ਸੀ ਕੀ ਬਲਕਿ ਜਸਮੀਤ ਨੇ ਖੁਦ ਉਸ ਨੂੰ ਇੱਕ ਟੈਕਸਟ ਮੈਸਿਜ ਕਰਕੇ ਸ਼ੁਰੂ ਕੀਤੀ । ਇਸ ਸ਼ੋਅ ਵਿੱਚ ਜਸਮੀਤ (Jasmeet )  ਨੇ ਵੀ ਖੁਦ ਫੋਨ ਤੇ ਗੱਲ ਕਰਕੇ ਪੂਰੀ ਕਹਾਣੀ ਤੋਂ ਪਰਦਾ ਹਟਾਇਆ ਸੀ । ਇਸ ਗੱਲਬਾਤ ਦੌਰਾਨ ਜਸਮੀਤ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਨਿੰਜਾ ( Ninja)  ਨੂੰ ਸਭ ਤੋਂ ਪਹਿਲਾਂ ਪਰਪੋਜ ਕੀਤਾ ਸੀ । ਨਿੰਜਾ ( Ninja)  ਉਸ ਦਾ ਉਸਤਾਦ ਸੀ ਜਿਹੜਾ ਕਿ ਉਸ ਦੇ ਨਾਲ ਨਾਲ ਹੋਰ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ ।

Pic Courtesy: Instagram

ਇਸ ਟ੍ਰੇਨਿੰਗ ਦੌਰਾਨ ਉਸ ਦਾ ਰਵੱਈਆ ਦੇਖ ਕੇ ਉਸ ਨੇ ਨਿੰਜੇ ਨਾਲ ਪਿਆਰ ਹੋ ਗਿਆ । ਨਿੰਜੇ ਦੇ ਇਸ ਰਵੱਈਏ ਨੂੰ ਦੇਖ ਕੇ ਉਸ ਨੇ ਮਨ ਬਣਾ ਲਿਆ ਕਿ ਉਹ ਉਸ ਨੂੰ ਪਰਪੋਜ ਕਰੇਗੀ । ਉਸ (Jasmeet )  ਨੇ ਆਪਣੇ ਮੋਬਾਈਲ ’ਤੇ ‘ਆਈ ਲਵ ਯੂ’ ਟੈਕਸ ਟਾਈਪ ਕੀਤਾ ਤੇ ਨਿੰਜਾ ਨੂੰ ਭੇਜ ਦਿੱਤਾ । ਨਿੰਜਾ ਇਹ ਮੈਸੇਜ਼ ਦੇਖ ਕੇ ਸਮਝ ਗਿਆ ਕਿ ਜਸਮੀਤ (Jasmeet )  ਦੀਆਂ ਭਾਵਨਾਵਾਂ ਸੱਚੀਆਂ ਹਨ ।

0 Comments
0

You may also like