ਗਰਮੀਆਂ ‘ਚ ਅੰਬ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

written by Shaminder | June 28, 2021

ਅੰਬ ਗਰਮੀਆਂ ‘ਚ ਮਿਲਣ ਵਾਲਾ ਫਲ ਹੈ । ਅੰਬ ਤੋਂ ਅਸੀਂ ਕਈ ਚੀਜ਼ਾਂ ਬਣਾਉਂਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੰਬ ਦਾ ਸੇਵਨ ਗਰਮੀ ‘ਚ ਕਿਵੇਂ ਕਰਨਾ ਚਾਹੀਦਾ ਹੈ । ਕਿਉਂਕਿ ਇਸ ‘ਚ ਫਾਈਬਰ ਭਾਰੀ ਮਾਤਰਾ ‘ਚ ਪਾਇਆ ਜਾਂਦਾ ਹੈ । ਅੰਬ ਪੰਨਾ ਗਰਮੀਆਂ ‘ਚ ਪੀਤਾ ਜਾਣ ਵਾਲਾ ਅਜਿਹਾ ਡ੍ਰਿੰਕ ਹੈ ਜੋ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਕਨਿਆਂ ਜਾਂਦਾ ਹੈ ।

ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਕੀਤੀਆਂ ਕਲਿੱਕ, ਗਲੈਮਰਸ ਅਵਤਾਰ ਨੇ ਛੇੜੀ ਚਰਚਾ 

ਕੱਚੇ ਅੰਬ ਦੀ ਚਟਨੀ ਵੀ ਬਹੁਤ ਲਾਹੇਵੰਦ ਹੁੰਦੀ ਹੈ । ਇਸ ਦੇ ਖਾਣ ਦੇ ਨਾਲ ਪਾਚਣ ਅਤੇ ਗੈਸ ਦੀ ਸਮੱਸਿਆ ਦੂਰ ਹੋ ਸਕਦੀ ਹੈ । ਇਸ ਤੋਂ ਇਲਾਵਾ ਕੱਚੇ ਅੰਬ ਨੂੰ ਤੁਸੀਂ ਸਲਾਦ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ । ਕੱਚੇ ਅੰਬ ਦਾ ਸਲਾਦ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ।

ਇਸ ਨਾਲ ਪਾਚਣ ਪ੍ਰਣਾਲੀ ਨੂੰ ਬਿਹਤਰ ਰੱਖਿਆ ਜਾ ਸਕਦਾ ਹੈ ਅਤੇ ਵਜ਼ਨ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ।ਕੱਚੇ ਅੰਬ ਦਾ ਮੁੱਰਬਾ ਬਣਾ ਕੇ ਵੀ ਇਸ ਦਾ ਮਜ਼ਾ ਲਿਆ ਜਾ ਸਕਦਾ ਹੈ ।

 

0 Comments
0

You may also like