ਇਸ ਤਰ੍ਹਾਂ ਹੋਈ ਸੀ Toothbrush ਦੀ ਖੋਜ, ਜਾਣੋਂ ਪੂਰਾ ਇਤਿਹਾਸ

Written by  Rupinder Kaler   |  July 07th 2021 12:29 PM  |  Updated: July 07th 2021 12:29 PM

ਇਸ ਤਰ੍ਹਾਂ ਹੋਈ ਸੀ Toothbrush ਦੀ ਖੋਜ, ਜਾਣੋਂ ਪੂਰਾ ਇਤਿਹਾਸ

ਪ੍ਰਾਚੀਨ ਕਾਲ ਵਿੱਚ ਦੰਦਾਂ ਨੂੰ ਸਾਫ ਕਰਨ ਲਈ ਦਾਤਣ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਦਾਤਣ ਨੂੰ Toothbrush ਵਾਂਗ ਦੰਦਾਂ ‘ਤੇ ਰਗੜਿਆ ਨਹੀਂ ਸੀ ਜਾਂਦਾ । ਸਿਰਫ ਇਸ ਦਾਤਣ ਨੂੰ ਚਬਾਇਆ ਜਾਂਦਾ ਸੀ । ਇਸ ਤਰ੍ਹਾਂ Toothbrush ਦੀ ਸ਼ੁਰੂਆਤ 3000 ਈਸਾ ਪੂਰਵ ਵਿੱਚ ਹੋ ਗਈ ਸੀ । ਅੱਜ ਭਾਵੇਂ ਦੁਨੀਆ ਦਾਤਣ ਨੂੰ ਭੁੱਲ ਗਈ ਹੋਵੇ ਪਰ ਚੀਨ ਨੇ ਦੁਨੀਆ ਨੂੰ ਇਹ ਸੁਗਾਤ 600 ਸਾਲ ਪਹਿਲਾਂ ਦੇ ਦਿੱਤੀ ਸੀ । 26 ਜੂਨ 1498 ਨੂੰ ਪਹਿਲੀ ਵਾਰ ਚੀਨ ਦੇ ਇੱਕ ਰਾਜੇ ਨੇ Toothbrush ਦਾ ਪੇਟੇਂਟ ਕਰਵਾਇਆ ਸੀ ।

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ, ਬਾਲੀਵੁੱਡ ‘ਚ ਸੋਗ ਦੀ ਲਹਿਰ

ਦੁਨੀਆ ਦਾ ਇਹ ਪਹਿਲਾ Toothbrush ਸੂਰ ਦੇ ਵਾਲਾਂ ਦਾ ਬਣਿਆ ਸੀ । ਬਾਅਦ ਵਿੱਚ ਇਹ Toothbrush ਚੀਨ ਵਿੱਚੋਂ ਨਿਕਲ ਕੇ ਯੂਰਪ ਪਹੁੰਚ ਗਿਆ । ਇੰਗਲੈਂਡ ਨੇ 20ਵੀਂ ਸਦੀ ਤੱਕ ਚੀਨ ਤੋਂ ਇਹ Toothbrush ਖਰੀਦਦੇ ਸਨ । ਆਧੁਨਿਕ ਯੁੱਗ ਵਿੱਚ Toothbrush ਦਾ ਅਵਿਸ਼ਕਾਰ ਇੰਗਲੈਂਡ ਦੇ ਇੱਕ ਕੈਦੀ ਵਿਲੀਅਮ ਏਡੀਜ ਨੇ ਸਾਲ 1780 ਵਿੱਚ ਕੀਤਾ ਸੀ । ਵਿਲੀਅਮ ਨੇ ਵੀ ਸੂਰ ਦੇ ਵਾਲਾਂ ਨਾਲ Toothbrush ਤਿਆਰ ਕੀਤਾ ਸੀ । ਜੇਲ ਤੋਂ ਛੁੱਟਣ ਤੋਂ ਬਾਅਦ ਉਸ ਨੇ ‘ਵਿਸਡਮ Toothbrush’ ਦੇ ਨਾਂਅ ਨਾਲ ਇੱਕ ਕੰਪਨੀ ਸ਼ੁਰੂ ਕੀਤੀ ਸੀ ।

ਇਸ ਤਰ੍ਹਾਂ ਵੱਡੇ ਪੈਮਾਨੇ ਤੇ Toothbrush ਦਾ ਨਿਰਮਾਣ ਸ਼ੁਰੂ ਹੋ ਗਿਆ । ਅੱਜ ਇਸ ਕੰਪਨੀ ਵਿੱਚ ਸਲਾਨਾ 7 ਕਰੋੜ Toothbrush ਬਣਦੇ ਹਨ । ਸਨ 1938 ਤੱਕ ਸੂਰ ਦੇ ਵਾਲਾ ਵਾਲੇ ਬੁਰਸ਼ ਦੀ ਵਰਤੋਂ ਹੁੰਦੀ ਸੀ । ਇਸ ਤੋਂ ਬਾਅਦ 1950 ਵਿੱਚ ਡਿਊਪਾਟਨ ਡੀ ਨੇਮੋਸਰ ਵੱਲੋਂ ਲਾਈਲਨ ਬ੍ਰਿਸਟਲ Toothbrush ਪੇਸ਼ ਕੀਤੇ ਗਏ । 7 ਨਵੰਬਰ 1857 ਨੂੰ ਐੱਚ ਐੱਨ ਵਾਡਸਵਰਥ Toothbrush ਦਾ ਪੇਟੇਂਟ ਕਰਵਾਉਣ ਵਾਲੇ ਪਹਿਲੇ ਅਮਰੀਕੀ ਸਨ । ਅਮਰੀਕਾ ਵਿੱਚ 1885 ਵਿੱਚ ਵੱਡੇ ਪੈਮਾਨੇ ਵਿੱਚ Toothbrush ਦਾ ਉਤਪਾਦਨ ਸ਼ੁਰੂ ਹੋ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network