ਇਹ ਹੈ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !

written by Shaminder | May 04, 2021

ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ‘ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ ।ਜਿਸ ‘ਚ ਉਹ ਸਟੇਜ ‘ਤੇ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਤੁਸੀਂ ਸਪੱਸ਼ਟ ਤੌਰ ‘ਤੇ ਵੇਖ ਸਕਦੇ ਹੋ ਕਿ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਸੀ ਤਾਂ ਮੈਂ ਕਿੰਨੀ ਛੋਟੀ ਸੀ ।

Neha kakkar and rohanpreet Image From Neha Kakkar's Instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਕਰਕੇ ਰੁਪਿੰਦਰ ਹਾਂਡਾ ਦੇ ਅੰਕਲ ਦੀ ਮੌਤ 

Neha Kakkar And Rohanpreet Image From Neha Kakkar's instagram

ਸਿਰਫ ਮੈਂ ਹੀ ਨਹੀਂ ਤੁਸੀਂ ਇੱਥੇ ਭਰਾ ਨੂੰ ਵੀ ਵੇਖ ਸਕਦੇ ਹੋ ।ਉਹ ਮਾਂ ਦੇ ਅੱਗੇ ਬੈਠਾ ਹੋਇਆ ਹੈ ਅਤੇ ਪਾਪਾ ਉਸ ਦੇ ਨਾਲ ਬੈਠੇ ਹੋਏ ਹਨ।ਉਹ ਕਹਿੰਦੇ ਹਨ ਕਿ ਅੱਜ ਕੱਲ੍ਹ ਸੰਘਰਸ਼ ਅਸਲ ਹੈ ।ਚੰਗੀ ਤਰ੍ਹਾਂ ਸਾਡੇ ਕੇਸ ਵਿੱਚ ਅਸਲ ਵਿੱਚ ਹੀ ਇਹੀ ਹੈ ਅਸੀਂ ਕੱਕੜ ਪਰਿਵਾਰ ਦੇ ਮਾਣਮੱਤੇ ਪਰਿਵਾਰ ਹਾਂ’।

neha Image From neha Kakkar's Instagram

ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ । ਉਨ੍ਹਾਂ ਨੇ ਬੀਤੇ ਸਾਲ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਰੋਹਨਪ੍ਰੀਤ ਵੀ ਇੱਕ ਵਧੀਆ ਗਾਇਕ ਹਨ ।

You may also like