ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਪਹਿਲੀ ਫ਼ਿਲਮ ਨਾਲ ਹੀ ਵਟੋਰੀਆਂ ਖੂਬ ਸੁਰਖੀਆਂ, ਕੀ ਤੁਸੀਂ ਪਛਾਣਿਆ !

Written by  Shaminder   |  July 05th 2021 05:30 PM  |  Updated: July 05th 2021 05:30 PM

ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਪਹਿਲੀ ਫ਼ਿਲਮ ਨਾਲ ਹੀ ਵਟੋਰੀਆਂ ਖੂਬ ਸੁਰਖੀਆਂ, ਕੀ ਤੁਸੀਂ ਪਛਾਣਿਆ !

ਆਪਣੀ ਪਹਿਲੀ ਫ਼ਿਲਮ ‘ਸ਼ੂਟਰ’ ਦੇ ਨਾਲ ਚਰਚਾ ‘ਚ ਆਏ ਗਾਇਕ ਜੈ ਰੰਧਾਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਦੇ ਬਚਪਨ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਉਹ ਸਿਰ ‘ਤੇ ਜੂੜਾ ਕਰੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਸ ਦੇ ਹੱਥ ‘ਚ ਇੱਕ ਇਨਾਮ ਵੀ ਫੜਿਆ ਹੋਇਆ ਹੈ ।

Jayy Randhawa Image From Instagram

ਹੋਰ ਪੜ੍ਹੋ : ਪਤੀ ਦੀ ਮੌਤ ਤੋਂ ਬਾਅਦ ਮੰਦਿਰਾ ਬੇਦੀ ਨੇ ਸ਼ੇਅਰ ਕੀਤੀ ਭਾਵੁਕ ਪੋਸਟ 

Jayy Image From Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਜਿਹੜੇ ਸ਼ੁਰੂ ਤੋਂ ਹੀ ਜਿੱਤਦੇ ਆਏ ਹੋਣ, ਉਹ ਹਾਰਦੇ ਆਪਣੀ ਮਰਜ਼ੀ ਦੇ ਨਾਲ ਹੀ ਨੇ । ਮਿਲੀਅਨ ਡ੍ਰੀਮਸ, ਟ੍ਰੀਲੀਅਨ ਐਫਰਟਸ’। ਜੈ ਰੰਧਾਵਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਅਦਾਕਾਰਾ ਕਨਿਕਾ ਮਾਨ ਨੇ ਵੀ ਕਮੈਂਟ ਕੀਤਾ ਹੈ ।

Jayy Randhawa Image From Instagram

ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਪਹਿਲੀ ਹੀ ਫ਼ਿਲਮ ‘ਸ਼ੂਟਰ’ ਦੇ ਨਾਲ ਧੱਕ ਪਾ ਦਿੱਤੀ ਸੀ । ਹਾਲਾਂਕਿ ਇਸ ਫ਼ਿਲਮ ਨੂੰ ਲੈ ਕੇ ਕਾਫੀ ਬਵਾਲ ਵੀ ਹੋਇਆ ਸੀ ।

ਪਰ ਇਸ ਦੇ ਗਾਣੇ ਅਤੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਜੈ ਰੰਧਾਵਾ ਦੀ ਫ਼ਿਲਮੀ ਗਲਿਆਰਿਆਂ ‘ਚ ਖੂਬ ਚਰਚਾ ਹੋਈ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network