ਚਿਹਰੇ ‘ਤੇ ਇਸ ਵਜ੍ਹਾ ਕਰਕੇ ਹੁੰਦੇ ਹਨ ਪਿੰਪਲਸ, ਇਹ ਖਾਣ ਵਾਲੀਆਂ ਚੀਜ਼ਾਂ ਵਧਾ ਸਕਦੀਆਂ ਹਨ ਸਮੱਸਿਆ

written by Shaminder | June 04, 2021

ਚਿਹਰੇ ‘ਤੇ ਪਿੰਪਲਸ ਦੀ ਸਮੱਸਿਆ ਕਾਰਨ ਚਿਹਰੇ ਦੀ ਖੂਬਸੂਰਤੀ ਨੂੰ ਵੀ ਬਦਨੁਮਾ ਦਾਗ ਲੱਗ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਿਹਰੇ ‘ਤੇ ਪਿੰਪਲਸ ਹੋਣ ਦੇ ਕੀ ਕਾਰਨ ਹਨ । ਕਈ ਵਾਰ ਅਸੀਂ ਡੇਅਰੀ ਪ੍ਰੋਡਕਟਸ ਦਾ ਇਸਤੇਮਾਲ ਬਹੁਤ ਹੀ ਜ਼ਿਆਦਾ ਕਰਦੇ ਹਾਂ । ਖਾਸ ਕਰਕੇ ਗਾਂ ਦੇ ਦੁੱਧ ਦਾ ਇਸਤੇਮਾਲ ਜ਼ਿਆਦਾਤਰ ਕਰਦੇ ਹਾਂ । milk ਹੋਰ ਪੜ੍ਹੋ : ਨਰਗਿਸ ਨੇ ਇਸ ਵਜ੍ਹਾ ਕਰਕੇ ਰੇਖਾ ਨੂੰ ਕਿਹਾ ਸੀ ‘ਚੜੇਲ’ 
white-bread ਗਾਂ ਦੇ ਦੁੱਧ ‘ਚ ਅਮੀਨੋ ਐਸਿਡ ਹੁੰਦਾ ਹੈ, ਜਿਸ ਕਾਰਨ ਲੀਵਰ ਨੂੰ ਇਨਸੁਲਿਨ ਵਰਗੇ ਗ੍ਰੋਥ ਫੈਕਟਰ ਤਿਆਰ ਕਰਦੇ ਹਨ ਤੇ ਇਸ ਹਾਰਮੋਨ ਦਾ ਸਬੰਧ ਪਿੰਪਲਸ ਦੇ ਵਿਕਾਸ ਨਾਲ ਜੋੜਿਆ ਜਾਂਦਾ ਹੈ ।ਕਈ ਵਾਰ ਬ੍ਰੈੱਡ, ਸਫੇਦ ਪਾਸਤਾ, ਮੈਦੇ ਅਤੇ ਨੂਡਲਸ ਵੀ ਪਿੰਪਲਸ ਦੀ ਸਮੱਸਿਆ ਨੂੰ ਵਧਾਉਂਦੇ ਹਨ । ਇੱਕ ਖੋਜ ਮੁਤਾਬਕ ਜਿਹੜੇ ਲੋਕ ਨਿਯਮਿਤ ਤੌਰ ‘ਤੇ ਵੱਧ ਸ਼ੂਗਰ ਵਾਲੇ ਭੋਜਨ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ‘ਚ ਪਿੰਪਲਸ ਦਾ ਜੋਖਮ ਵੱਧ ਹੁੰਦਾ ਹੈ । Pasta ਕੀ ਤੁਸੀਂ ਚਾਕਲੇਟ ਖਾਣ ਦੇ ਸ਼ੌਕੀਨ ਹੋ  ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਚਾਕਲੇਟ ਖਾਣ ਦਾ ਸਬੰਧ ਬ੍ਰੇਕ ਆਊਟ ਦੇ ਵਾਧੇ ਨਾਲ ਜੋੜਿਆ ਗਿਆ ਹੈ। ਕੋਕੋ, ਦੁੱਧ ਅਤੇ ਚੀਨੀ ਨਾਲ ਭਰਪੂਰ ਚਾਕਲੇਟ ਤੁਹਾਡੇ ਇਮਿਊਨ ਸਿਸਟਮ 'ਚ ਪਿੰਪਲਸ ਤੇ ਦਾਣੇ ਪੈਦਾ ਕਰਨ ਵਾਲੇ ਬੈਕਟਰੀਆ ਦੇ ਵਿਰੁੱਧ ਪ੍ਰਤੀਕ੍ਰਿਆ ਕਰ ਸਕਦੇ ਹਨ।

0 Comments
0

You may also like