ਇਹ ਹੈ ਮਲਾਇਕਾ ਦੀ ਖੂਬਸੂਰਤੀ ਦਾ ਰਾਜ਼, ਤੁਸੀ ਵੀ ਜਾਣ ਕੇ ਹੋ ਜਾਵੋਗੇ ਹੈਰਾਨ
ਉਸ ਦੀਆਂ ਸ਼ੋਖ ਅਦਾਵਾਂ ਦਾ ਤਾਂ ਕੀ ਕਹਿਣਾ ਉਹ ਅੱਜ ਕੱਲ੍ਹ ਦੀਆਂ ਹੀਰੋਇਨਾਂ ਨੂੰ ਜ਼ਬਰਦਸ਼ਤ ਟੱਕਰ ਦਿੰਦੀ ਹੈ ਜ਼ਿੰਦਗੀ ਦਾ 47ਵਾਂ ਬਸੰਤ ਦੇਖ ਰਹੀ ਹੈ ਇਹ ਬਾਲੀਵੁੱਡ ਹਸੀਨਾ ਪਰ ਉਹਨਾਂ ਦੇ ਹੁਸਨ ਤੇ ਸੁੱਹਪਣ ਨੂੰ ਵੇਖ ਕੇ ਇਹ ਲੱਗਦਾ ਹੀ ਨਹੀਂ ਕਿ ਉਹ 47 ਸਾਲ ਦੀ ਹੋ ਗਈ ਹੈ, ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਲਾਇਕਾ ਅਰੋੜਾ ਦੀ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਮੈਨਟੇਨ ਕੀਤਾ ਕਿ ਐਵੇਂ ਲੱਗਦਾ ਜਿਵੇਂ ਉਮਰ ਉਸਦੀ ਮੁੱਠੀ ‘ਚ ਬੰਦ ਹੋਵੇ ਤੇ ਆਉਣ ਵਾਲੇ ਤਿੰਨ ਸਾਲਾਂ ‘ਚ ਉਹ ਪੰਜਾਹ ਸਾਲ ਦੀ ਹੋ ਜਾਵੇਗੀ ।
ਉਹ ਆਪਣੀ ਹੈਲਥ ਦੇ ਪ੍ਰਤੀ ਬੇਹੱਦ ਸੁਚੇਤ ਹੈ ਬੇਸ਼ਕ ਉਹ ਫਿਲਮਾਂ ਵਿੱਚ ਘੱਟ ਹੀ ਨਜ਼ਰ ਆਉਂਦੀ ਹੈ ।ਕੈਮਿਓ ਤੇ ਸਪੈਸ਼ਲ ਅਪੀਰੈਂਸ ਤੋਂ ਇਲਾਵਾਂ ਸ਼ਾਇਦ ਹੀ ਮਲਾਇਕਾ ਫਿਲਮਾਂ ‘ਚ ਨਜ਼ਰ ਆਉਂਦੀ ਹੋਵੇ ਪਰ ਉਹ ਆਪਣੇ ਆਪ ਨੂੰ ਫਿਟ ਐਂਡ ਫਾਈਨ ਰੱਖਣ ਲਈ ਹਰ ਵਾਹ ਲਾ ਦਿੰਦੀ ਹੈ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ
ਉਹ ਸਵੇਰ ਵੇਲੇ ਜਿਮ ਤੋਂ ਲੈ ਕੇ ਸ਼ਾਮ ਨੂੰ ਡਾਂਸ ਕਲਾਸਿਸ ਲੈਂਦੀ ਹੈ ਤੇ ਖੂਬ ਪਸੀਨਾ ਵਹਾਉਂਦੀ ਹੈ ਫਿੱਟ ਰਹਿਣ ਲਈ ਤਾਂ ਹਰ ਮੰਤਰ ਅਜਮਾਉਂਦੀ ਬਈ ਆਖਿਰ ਸਵਾਲ ਤੰਦਰੁਸਤੀ ਦਾ ਹੈ।ਅੱਜ ਸਵੇਰੇ ਵੀ ਉਹਨਾਂ ਨੂੰ ਜਿਮ ‘ਚ ਤੇ ਦੁਪਹਿਰ ਵੇਲੇ ਡਾਂਸ ਕਲਾਸਿਸ ਤੋਂ ਬਾਹਰ ਨਿਕਲਦੇ ਵੇਖਿਆ ਗਿਆ ।
ਇਹ ਹੀ ੳਸਦੀ ਸੁੰਦਰਤਾਂ ਦਾ ਰਾਜ ਉਹ ਆਪਣੇ ‘ਤੇ ਜਿਆਦਾ ਧਿਆਨ ਦਿੰਦੀ ਹੈ।ਮਲਾਇਕਾ ਸਿਰਫ ਜਿਮ ਤੇ ਡਾਂਸ ਕਲਾਸਿਸ ਹੀ ਨਹੀਂ ਲੈਂਦੀ ਬਲਕਿ ਉਹ ਹਰ ਰੋਜ਼ ਯੋਗਾ ਵੀ ਕਰਦੀ ਹੈ ਇਹੀ ਕਾਰਨ ਹੈ ਕਿ ਉਹ ਆਪਣੀ ਫਿਟਨੈਸ ਕਰਕੇ ਯੰਗ ਐਕਟਰਸ ਨੂੰ ਮਾਤ ਦਿੰਦੀ ਹੈ।
View this post on Instagram