ਇਹ ਹੈ ਮਲਾਇਕਾ ਦੀ ਖੂਬਸੂਰਤੀ ਦਾ ਰਾਜ਼, ਤੁਸੀ ਵੀ ਜਾਣ ਕੇ ਹੋ ਜਾਵੋਗੇ ਹੈਰਾਨ

written by Shaminder | February 18, 2021

ਉਸ ਦੀਆਂ ਸ਼ੋਖ ਅਦਾਵਾਂ ਦਾ ਤਾਂ ਕੀ ਕਹਿਣਾ ਉਹ ਅੱਜ ਕੱਲ੍ਹ ਦੀਆਂ ਹੀਰੋਇਨਾਂ ਨੂੰ ਜ਼ਬਰਦਸ਼ਤ ਟੱਕਰ ਦਿੰਦੀ ਹੈ ਜ਼ਿੰਦਗੀ ਦਾ 47ਵਾਂ ਬਸੰਤ ਦੇਖ ਰਹੀ ਹੈ ਇਹ ਬਾਲੀਵੁੱਡ ਹਸੀਨਾ ਪਰ ਉਹਨਾਂ ਦੇ ਹੁਸਨ ਤੇ ਸੁੱਹਪਣ ਨੂੰ ਵੇਖ ਕੇ ਇਹ ਲੱਗਦਾ ਹੀ ਨਹੀਂ ਕਿ ਉਹ 47  ਸਾਲ ਦੀ ਹੋ ਗਈ ਹੈ, ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਲਾਇਕਾ ਅਰੋੜਾ ਦੀ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਮੈਨਟੇਨ ਕੀਤਾ ਕਿ ਐਵੇਂ ਲੱਗਦਾ ਜਿਵੇਂ ਉਮਰ ਉਸਦੀ ਮੁੱਠੀ ‘ਚ ਬੰਦ ਹੋਵੇ ਤੇ ਆਉਣ ਵਾਲੇ ਤਿੰਨ ਸਾਲਾਂ ‘ਚ ਉਹ ਪੰਜਾਹ ਸਾਲ ਦੀ ਹੋ ਜਾਵੇਗੀ । malaika ਉਹ ਆਪਣੀ ਹੈਲਥ ਦੇ ਪ੍ਰਤੀ ਬੇਹੱਦ ਸੁਚੇਤ ਹੈ ਬੇਸ਼ਕ ਉਹ ਫਿਲਮਾਂ ਵਿੱਚ ਘੱਟ ਹੀ ਨਜ਼ਰ ਆਉਂਦੀ ਹੈ ।ਕੈਮਿਓ ਤੇ ਸਪੈਸ਼ਲ ਅਪੀਰੈਂਸ ਤੋਂ ਇਲਾਵਾਂ ਸ਼ਾਇਦ ਹੀ ਮਲਾਇਕਾ ਫਿਲਮਾਂ ‘ਚ ਨਜ਼ਰ ਆਉਂਦੀ ਹੋਵੇ ਪਰ ਉਹ ਆਪਣੇ ਆਪ ਨੂੰ ਫਿਟ ਐਂਡ ਫਾਈਨ ਰੱਖਣ ਲਈ ਹਰ ਵਾਹ ਲਾ ਦਿੰਦੀ ਹੈ। ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ


malaika ਉਹ ਸਵੇਰ ਵੇਲੇ ਜਿਮ ਤੋਂ ਲੈ ਕੇ ਸ਼ਾਮ ਨੂੰ ਡਾਂਸ ਕਲਾਸਿਸ ਲੈਂਦੀ ਹੈ ਤੇ ਖੂਬ ਪਸੀਨਾ ਵਹਾਉਂਦੀ ਹੈ ਫਿੱਟ ਰਹਿਣ ਲਈ ਤਾਂ ਹਰ ਮੰਤਰ ਅਜਮਾਉਂਦੀ ਬਈ ਆਖਿਰ ਸਵਾਲ ਤੰਦਰੁਸਤੀ ਦਾ ਹੈ।ਅੱਜ ਸਵੇਰੇ ਵੀ ਉਹਨਾਂ ਨੂੰ ਜਿਮ ‘ਚ ਤੇ ਦੁਪਹਿਰ ਵੇਲੇ ਡਾਂਸ ਕਲਾਸਿਸ ਤੋਂ ਬਾਹਰ ਨਿਕਲਦੇ ਵੇਖਿਆ ਗਿਆ । malaika ਇਹ ਹੀ ੳਸਦੀ ਸੁੰਦਰਤਾਂ ਦਾ ਰਾਜ ਉਹ ਆਪਣੇ ‘ਤੇ ਜਿਆਦਾ ਧਿਆਨ ਦਿੰਦੀ ਹੈ।ਮਲਾਇਕਾ ਸਿਰਫ ਜਿਮ ਤੇ ਡਾਂਸ ਕਲਾਸਿਸ ਹੀ ਨਹੀਂ ਲੈਂਦੀ ਬਲਕਿ ਉਹ ਹਰ ਰੋਜ਼ ਯੋਗਾ ਵੀ ਕਰਦੀ ਹੈ ਇਹੀ ਕਾਰਨ ਹੈ ਕਿ ਉਹ ਆਪਣੀ ਫਿਟਨੈਸ ਕਰਕੇ ਯੰਗ ਐਕਟਰਸ ਨੂੰ ਮਾਤ ਦਿੰਦੀ ਹੈ।

 
View this post on Instagram
 

A post shared by Malaika Arora (@malaikaaroraofficial)

0 Comments
0

You may also like