ਇਹ ਹੈ ਕ੍ਰਿਕੇਟ ਦੀ ਦੁਨੀਆ ਦਾ ਸਿਤਾਰਾ, ਕੀ ਤੁਸੀਂ ਪਛਾਣਿਆ

written by Shaminder | November 30, 2021

ਪੰਜਾਬੀ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਜਿਹੇ ਹੀ ਇੱਕ ਸਿਤਾਰੇ ਦੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ।ਜੀ ਹਾਂ ਇਸ ਸਿਤਾਰੇ ਦਾ ਸਬੰਧ ਅਦਾਕਾਰੀ ਨਾਲ ਨਹੀਂ, ਬਲਕਿ ਕ੍ਰਿਕੇਟ ਦੀ ਦੁਨੀਆ ‘ਚ ਇਸ ਨੇ ਆਪਣਾ ਨਾਮ ਚਮਕਾਇਆ ਹੈ ।ਜੀ ਹਾਂ ਇਸ ਸਿਤਾਰੇ ਦਾ ਨਾਮ ਹਰਭਜਨ ਸਿੰਘ (Harbhajan Singh)  ਹੈ । ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ (Old Pic) ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਰਭਜਨ ਸਿੰਘ ਨੇ ਆਪਣੀ ਭੈਣ ਨੂੰ ਬਰਥਡੇ ਵਿਸ਼ ਕੀਤਾ ਹੈ । ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ ।

Harbhajan Singh image From instagram

ਹੋਰ ਪੜ੍ਹੋ : ਕੀ ਸਿੱਧੂ ਮੂਸੇਵਾਲਾ ਸਿਆਸਤ ‘ਚ ਰੱਖਣ ਜਾ ਰਹੇ ਕਦਮ, ਸੰਨੀ ਮਾਲਟਨ ਨੇ ਪੋਸਟ ਕੀਤੀ ਸਾਂਝੀ

ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਹੈਪੀ ਬਰਥਡੇ ਜੱਸ ਕੌਰ ਪੁੱਤ, ਤੁਹਾਨੂੰ ਯਾਦ ਹੈ ਇਹ ਤਸਵੀਰ…ਤੂੰ ਸ਼ਾਇਦ ਅੰਦਾਜ਼ਾ ਨਹੀਂ ਲਗਾ ਸਕਦੀ ਕਿਉਂਕਿ ਉਦੋਂ ਤੂੰ ਸਿਰਫ ਪੰਜ-ਛੇ ਸਾਲ ਦੀ ਸੀ । ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਹਰ ਕੋਈ ਹਰਭਜਨ ਸਿੰਘ ਨੂੰ ਉਸਦੀ ਭੈਣ ਦੇ ਜਨਮ-ਦਿਨ ‘ਤੇ ਵਧਾਈ ਦੇ ਰਿਹਾ ਹੈ ।

Harbhajan Singh image From instagram

ਹਰਭਜਨ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਗੀਤਾ ਬਸਰਾ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦੇ ਘਰ ਦੋ ਬੱਚੇ ਹਨ, ਇੱਕ ਪੁੱਤਰ ਅਤੇ ਇੱਕ ਧੀ। ਬੀਤੇ ਦਿਨੀਂ ਦੋਵਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤੀ ਸੀ ।

ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀ ਮੁਲਾਕਾਤ ਇੱਕ ਟੀਵੀ ਦੇ ਸ਼ੋਅ ਦੇ ਦੌਰਾਨ ਹੋਈ ਸੀ ।ਇਸ ਸ਼ੋਅ ਤੋਂ ਬਾਅਦ ਹੀ ਦੋਵਾਂ ਦੀਆਂ ਨਜ਼ਦੀਕੀਆਂ ਵੱਧਣੀਆਂ ਸ਼ੁਰੂ ਹੋ ਗਈਆਂ ਸਨ ।ਗੀਤਾ ਬਸਰਾ ਕਈ ਟੀਵੀ ਸੀਰੀਅਲਸ ‘ਚ ਕੰਮ ਕਰ ਚੁੱਕੀ ਹੈ । ਪਰ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਟੀਵੀ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਅਦਾਕਾਰਾ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋਵੇਗੀ ।

 

You may also like