ਇਸ ਸ਼ਖਸ ਨੇ 27 ਪਤਨੀਆਂ ਅਤੇ 35 ਬੱਚਿਆਂ 126 ਪੋਤੇ ਪੋਤਰੀਆਂ ਦੇ ਸਾਹਮਣੇ ਕੀਤਾ 37ਵਾਂ ਵਿਆਹ, ਵੀਡੀਓ ਵਾਇਰਲ

written by Shaminder | August 07, 2021

ਅੱਜ ਕੱਲ੍ਹ ਦੇ ਜ਼ਮਾਨੇ ‘ਚ ਜਿੱਥੇ ਇੱਕ ਪਤਨੀ ਅਤੇ ਇੱਕ ਬੱਚੇ ਨੂੰ ਸਾਂਭਣਾ ਮੁਸ਼ਕਿਲ ਹੋ ਜਾਂਦਾ ਹੈ ।ਅਜਿਹੇ ‘ਚ ਜੇ ਤੁਹਾਨੂੰ ਇਸ ਤਰ੍ਹਾਂ ਦੀ ਖ਼ਬਰ ਸੁਣਨ ਨੂੰ ਮਿਲੇ ਕਿ ਇੱਕ ਸ਼ਖਸ ਦੀਆਂ 27 ਪਤਨੀਆਂ, 35 ਬੱਚੇ ਅਤੇ 126  ਪੋਤੇ ਪੋਤੀਆਂ ਹੋਣ ਤਾਂ ਇਸ ਖ਼ਬਰ ‘ਤੇ ਤੁਹਾਨੂੰ ਯਕੀਨ ਨਹੀਂ ਹੋਵੇਗਾ । ਪਰ ਇਹ ਬਿਲਕੁਲ ਸੱਚ ਹੈ, ਕਿਉਂਕਿ ਇਹ ਸ਼ਖਸ ਆਪਣੀਆਂ ਪਤਨੀਆਂ ਅਤੇ ਬੱਚਿਆਂ ਦੇ ਸਾਹਮਣੇ ਮੁੜ ਤੋਂ ਵਿਆਹ ਕਰਵਾਇਆ ।

Wedding old age Image From twitter

ਹੋਰ ਪੜ੍ਹੋ : ਆਪਣੀ ਸਾਲੀ ਸ਼ਮਿਤਾ ਸ਼ੈੱਟੀ ਦਾ ਪੂਰਾ ਖਰਚਾ ਉਠਾਉਂਦਾ ਹੈ ਰਾਜ ਕੁੰਦਰਾ …! 

Wedding old age,, -min Image From Twitter

ਜੀ ਹਾਂ ਇਸ ਵੀਡੀਓ ਨੂੰ ਆਈਪੀਐੱਸ ਅਫਸਰ ਰੁਪਿਨ ਸ਼ਰਮਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਜ਼ੁਰਗ 37ਵੀਂ ਵਾਰ ਵਿਆਹ ਕਰਵਾ ਰਿਹਾ ਹੈ । ਇਸ ਵਿਆਹ ‘ਚ ਉਸ ਦੀਆਂ ਪਤਨੀਆਂ ਵੀ ਮੌਜੂਦ ਰਹੀਆਂ ।

wedding old age-min Image From Twitter

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਬਹਾਦਰ ਆਦਮੀ, ਪਤਨੀਆਂ, 35 ਬੱਚਿਆਂ ਅਤੇ 126  ਪੋਤੇ ਪੋਤੀਆਂ ਦੇ ਸਾਹਮਣੇ 37ਵਾਂ ਵਿਆਹ’ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ‘ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ । ਇਹ ਵੀਡੀਓ ਕਿੱਥੋਂ ਦਾ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ।

0 Comments
0

You may also like