ਵਿਵਾਦਾਂ ਵਿੱਚ ਰਹਿਣ ਵਾਲੀ ਮੂਸ ਜਟਾਣਾ ਦੇ ਪਿਆਰ ਵਿੱਚ ਪਾਗਲ ਹੋਇਆ ਇਹ ਬੰਦਾ

written by Rupinder Kaler | August 24, 2021

ਬਿੱਗ ਬੌਸ ਓਟੀਟੀ (Bigg Boss OTT)  ਵਿੱਚ ਮੂਸ ਜਟਾਣਾ (Moose Jattana) ਤੇ ਨਿਸ਼ਾਂਤ ਭੱਟ ਵਿਚਾਲੇ ਨਜਦੀਕੀਆਂ ਵੱਧਦੀਆਂ ਜਾ ਰਹੀਆਂ ਹਨ । ਦੋਹਾਂ ਦੇ ਵਿਚਾਲੇ ਕੋਈ ਕਨੈਕਸ਼ਨ ਦਿਖਾਈ ਦੇਣ ਲੱਗਾ ਹੈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ । ਦੋਹਾਂ ਦੀ ਦੋਸਤੀ ਹੁਣ ਨਵਾਂ ਰੂਪ ਲੈਣ ਲੱਗੀ ਹੈ । ਨਿਸ਼ਾਂਤ ਨੂੰ ਇੱਕ ਦੋਸਤ ਦੇ ਰੂਪ ਵਿੱਚ ਮੂਸ ਜਟਾਣਾ (Moose Jattana)  ਬਹੁਤ ਪਸੰਦ ਸੀ ਪਰ ਹੁਣ ਉਸ ਦੀ ਪਸੰਦ ਕੁਝ ਹੋਰ ਹੀ ਰੂਪ ਲੈਂਦੀ ਜਾ ਰਹੀ ਹੈ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਮੂਸ ਜਟਾਣਾ ਤੇ ਨਿਸ਼ਾਂਤ ਘਰ ਦੇ ਇੱਕ ਕੋਨੇ ਵਿੱਚ ਬੈਠੇ ਨਜ਼ਰ ਆ ਰਹੇ ਹਨ ।

Image Source: Instagram

ਹੋਰ ਪੜ੍ਹੋ :

‘ਕਿਸਮਤ-2’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਣੇ ਦਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

Image Source: Instagram

ਦੋਵੇਂ ਇੱਕ ਦੂਜੇ ਦੇ ਨਾਲ ਦਿਲ ਦੀ ਗੱਲ ਰਹੇ ਹਨ । ਗੱਲ ਨਿਸ਼ਾਂਤ ਸ਼ੁਰੂ ਕਰਦਾ ਹੈ ਤੇ ਕਹਿੰਦਾ ਹੈ ਕਿ ‘ਤੂੰ ਮੇਰੇ ਵਾਂਗ ਹੀ ਪਾਗਲ ਹੈ …ਮੂਸ ਉਸ ਨੂੰ ਪੁੱਛਦੀ ਹੈ ਕਿ ਤੂੰ ਮੈਨੂੰ ਪਸੰਦ ਕਰਦਾ ਹੈ ਤਾਂ ਉਹ ਕਹਿੰਦਾ ਕਿ ਤੂੰ ਜਿਵੇਂ ਦੀ ਵੀ ਹੈ …ਮੈਨੂੰ ਪਸੰਦ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਆਲਟੀ ਸ਼ੋਅ ਬਿੱਗ ਬੌਸ ਦੇ ਪ੍ਰਤੀਭਾਗੀਆਂ ਵਿੱਚੋਂ ਮੂਸ ਜਟਾਣਾ (Moose Jattana) ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ ।

Image Source: Instagram

20 ਸਾਲ ਦੀ ਮੂਸ ਜਟਾਣਾ ਨਾਂਅ ਦੀ ਇਸ ਪ੍ਰਤੀਭਾਗੀ ਦਾ ਨਾਂਅ ਮੁਸਕਾਨ ਹੈ ਪਰ ਇਹ ਖੁਦ ਨੂੰ ਮੂਸ ਜਟਾਣਾ ਕਹਾਉਣਾ ਪਸੰਦ ਕਰਦੀ ਹੈ । ਮੂਸ ਜਟਾਣਾ ਸੋਸ਼ਲ ਮੀਡੀਆ ਤੇ ਖੂਬ ਸਰਗਰਮ ਰਹਿੰਦੀ ਹੈ । ਬਲਾਗ ਲਿਖਦੀ ਹੈ । ਔਰਤਾਂ ਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਹੈ ।

 

View this post on Instagram

 

A post shared by Voot Select (@vootselect)


ਇਸ ਦੇ ਨਾਲ ਹੀ ਉਸ ਦਾ ਨਾਤਾ ਵਿਵਾਦਾਂ ਨਾਲ ਰਿਹਾ ਹੈ । ਮੂਸ ਜਟਾਣਾ ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਹੈ । ਮਾਤਾ ਪਿਤਾ ਨੇ ਉਸ ਨੂੰ ਮੁਸਕਾਨ ਜਟਾਣਾ ਨਾਂਅ ਦਿੱਤਾ ਸੀ ।

0 Comments
0

You may also like